-
1 ਸਮੂਏਲ 20:19-22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਪਰਸੋਂ ਉਹ ਤੇਰੇ ਬਾਰੇ ਜ਼ਰੂਰ ਪੁੱਛੇਗਾ ਅਤੇ ਤੂੰ ਉਸ ਜਗ੍ਹਾ ਜਾਈਂ ਜਿੱਥੇ ਤੂੰ ਉਸ ਦਿਨ* ਲੁਕਿਆ ਸੀ ਤੇ ਇਸ ਪੱਥਰ ਦੇ ਨੇੜੇ ਰਹੀਂ। 20 ਫਿਰ ਮੈਂ ਇਸ ਦੇ ਇਕ ਪਾਸੇ ਤਿੰਨ ਤੀਰ ਮਾਰਾਂਗਾ ਜਿਵੇਂ ਕਿ ਮੈਂ ਨਿਸ਼ਾਨਾ ਲਗਾ ਰਿਹਾ ਹੋਵਾਂ। 21 ਜਦ ਮੈਂ ਸੇਵਾਦਾਰ ਨੂੰ ਘੱਲਾਂਗਾ, ਤਾਂ ਮੈਂ ਕਹਾਂਗਾ, ‘ਜਾਹ, ਤੀਰ ਲੱਭ ਕੇ ਲਿਆ।’ ਜੇ ਮੈਂ ਸੇਵਾਦਾਰ ਨੂੰ ਕਹਾਂ, ‘ਦੇਖ! ਤੀਰ ਤੇਰੇ ਇਸ ਪਾਸੇ ਹਨ, ਉਨ੍ਹਾਂ ਨੂੰ ਲਿਆ,’ ਤਾਂ ਤੂੰ ਵਾਪਸ ਆ ਸਕਦਾ ਹੈਂ ਕਿਉਂਕਿ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਇਸ ਦਾ ਮਤਲਬ ਹੋਵੇਗਾ ਕਿ ਤੇਰੇ ਲਈ ਸਭ ਠੀਕ-ਠਾਕ ਹੈ ਤੇ ਤੈਨੂੰ ਕੋਈ ਖ਼ਤਰਾ ਨਹੀਂ। 22 ਪਰ ਜੇ ਮੈਂ ਮੁੰਡੇ ਨੂੰ ਕਹਾਂ, ‘ਦੇਖ! ਤੀਰ ਤੇਰੇ ਤੋਂ ਦੂਰ ਹਨ,’ ਤਾਂ ਤੂੰ ਚਲਾ ਜਾਈਂ ਕਿਉਂਕਿ ਯਹੋਵਾਹ ਤੈਨੂੰ ਘੱਲ ਰਿਹਾ ਹੋਵੇਗਾ।
-