-
1 ਸਮੂਏਲ 25:14-16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਸ ਦੌਰਾਨ ਇਕ ਨੌਕਰ ਨੇ ਨਾਬਾਲ ਦੀ ਪਤਨੀ ਅਬੀਗੈਲ ਨੂੰ ਖ਼ਬਰ ਦਿੱਤੀ: “ਦਾਊਦ ਨੇ ਉਜਾੜ ਵਿੱਚੋਂ ਆਪਣੇ ਨੌਜਵਾਨਾਂ ਰਾਹੀਂ ਸਾਡੇ ਮਾਲਕ ਲਈ ਸ਼ੁਭਕਾਮਨਾਵਾਂ ਭੇਜੀਆਂ, ਪਰ ਉਸ ਨੇ ਉਨ੍ਹਾਂ ਨੂੰ ਗਾਲ਼ਾਂ ਕੱਢੀਆਂ।+ 15 ਉਨ੍ਹਾਂ ਆਦਮੀਆਂ ਨੇ ਸਾਡੇ ਨਾਲ ਭਲਾਈ ਕੀਤੀ ਸੀ। ਉਨ੍ਹਾਂ ਨੇ ਕਦੇ ਸਾਨੂੰ ਨੁਕਸਾਨ ਨਹੀਂ ਪਹੁੰਚਾਇਆ ਤੇ ਅਸੀਂ ਜਿੰਨਾ ਚਿਰ ਉਜਾੜ ਵਿਚ ਉਨ੍ਹਾਂ ਨਾਲ ਰਹੇ, ਸਾਡੀ ਇਕ ਵੀ ਚੀਜ਼ ਨਹੀਂ ਗੁਆਚੀ।+ 16 ਅਸੀਂ ਇੱਜੜ ਚਾਰਦੇ ਵੇਲੇ ਜਿੰਨੀ ਦੇਰ ਉਨ੍ਹਾਂ ਦੇ ਨਾਲ ਰਹੇ, ਉਨ੍ਹਾਂ ਨੇ ਸਾਡੇ ਦੁਆਲੇ ਕੰਧ ਬਣ ਕੇ ਦਿਨ-ਰਾਤ ਸਾਡੀ ਰਾਖੀ ਕੀਤੀ।
-