26 ਹੁਣ ਹੇ ਪ੍ਰਭੂ, ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਅਤੇ ਤੇਰੀ ਜਾਨ ਦੀ ਸਹੁੰ, ਯਹੋਵਾਹ ਨੇ ਹੀ ਤੈਨੂੰ ਖ਼ੂਨ ਦਾ ਦੋਸ਼ੀ+ ਬਣਨ ਅਤੇ ਆਪਣੇ ਹੱਥੀਂ ਬਦਲਾ ਲੈਣ ਤੋਂ ਰੋਕਿਆ ਹੈ।+ ਮੇਰੀ ਇਹੀ ਦੁਆ ਹੈ ਕਿ ਤੇਰੇ ਦੁਸ਼ਮਣ ਅਤੇ ਜਿਹੜੇ ਮੇਰੇ ਪ੍ਰਭੂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਉਹ ਨਾਬਾਲ ਵਰਗੇ ਹੋ ਜਾਣ।