-
1 ਰਾਜਿਆਂ 5:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “ਤੈਨੂੰ ਪਤਾ ਹੀ ਹੈ ਕਿ ਮੇਰਾ ਪਿਤਾ ਦਾਊਦ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਭਵਨ ਨਹੀਂ ਬਣਾ ਸਕਿਆ ਕਿਉਂਕਿ ਹਰ ਪਾਸਿਓਂ ਉਸ ਖ਼ਿਲਾਫ਼ ਯੁੱਧ ਹੁੰਦੇ ਰਹੇ ਜਦ ਤਕ ਯਹੋਵਾਹ ਨੇ ਉਸ ਦੇ ਦੁਸ਼ਮਣਾਂ ਨੂੰ ਉਸ ਦੇ ਪੈਰਾਂ ਹੇਠ ਨਹੀਂ ਕਰ ਦਿੱਤਾ।+
-
-
1 ਰਾਜਿਆਂ 8:17-19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਮੇਰੇ ਪਿਤਾ ਦਾਊਦ ਦੀ ਇਹ ਦਿਲੀ ਇੱਛਾ ਸੀ ਕਿ ਉਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਵੇ।+ 18 ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਕਿਹਾ, ‘ਇਹ ਤੇਰੀ ਦਿਲੀ ਇੱਛਾ ਸੀ ਕਿ ਤੂੰ ਮੇਰੇ ਨਾਂ ਲਈ ਇਕ ਭਵਨ ਬਣਾਵੇਂ ਅਤੇ ਤੂੰ ਇਹ ਦਿਲੀ ਇੱਛਾ ਰੱਖ ਕੇ ਬਹੁਤ ਵਧੀਆ ਕੀਤਾ। 19 ਪਰ ਇਹ ਭਵਨ ਤੂੰ ਨਹੀਂ ਬਣਾਵੇਂਗਾ, ਸਗੋਂ ਤੇਰਾ ਪੁੱਤਰ ਜੋ ਤੇਰੇ ਤੋਂ ਪੈਦਾ ਹੋਵੇਗਾ, ਉਹ ਮੇਰੇ ਨਾਂ ਲਈ ਭਵਨ ਬਣਾਵੇਗਾ।’+
-
-
1 ਇਤਿਹਾਸ 17:4-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “ਜਾਹ ਤੇ ਮੇਰੇ ਸੇਵਕ ਦਾਊਦ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਮੇਰੇ ਰਹਿਣ ਲਈ ਘਰ ਤੂੰ ਨਹੀਂ ਬਣਾਵੇਂਗਾ।+ 5 ਜਿਸ ਦਿਨ ਤੋਂ ਮੈਂ ਇਜ਼ਰਾਈਲ ਨੂੰ ਕੱਢ ਲਿਆਇਆਂ, ਉਸ ਦਿਨ ਤੋਂ ਲੈ ਕੇ ਅੱਜ ਤਕ ਮੈਂ ਕਿਸੇ ਘਰ ਵਿਚ ਨਹੀਂ ਰਿਹਾ, ਪਰ ਇਕ ਤੰਬੂ ਤੋਂ ਦੂਜੇ ਤੰਬੂ ਵਿਚ ਤੇ ਇਕ ਡੇਰੇ ਤੋਂ ਦੂਜੇ ਡੇਰੇ* ਵਿਚ ਘੁੰਮਦਾ ਰਿਹਾ ਹਾਂ।+ 6 ਜਿੰਨਾ ਚਿਰ ਮੈਂ ਸਾਰੇ ਇਜ਼ਰਾਈਲ ਨਾਲ ਜਾਂਦਾ ਰਿਹਾ, ਉਦੋਂ ਕੀ ਮੈਂ ਇਜ਼ਰਾਈਲ ਦੇ ਕਿਸੇ ਵੀ ਨਿਆਂਕਾਰ ਨੂੰ, ਜਿਸ ਨੂੰ ਮੈਂ ਆਪਣੀ ਪਰਜਾ ਦੀ ਚਰਵਾਹੀ ਕਰਨ ਲਈ ਨਿਯੁਕਤ ਕੀਤਾ ਸੀ, ਕਦੇ ਇਹ ਗੱਲ ਕਹੀ, ‘ਤੁਸੀਂ ਮੇਰੇ ਲਈ ਦਿਆਰ ਦੀ ਲੱਕੜ ਦਾ ਘਰ ਕਿਉਂ ਨਹੀਂ ਬਣਾਇਆ?’”’
-
-
1 ਇਤਿਹਾਸ 22:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਦੱਸਿਆ: “ਮੇਰੀ ਦਿਲੀ ਇੱਛਾ ਸੀ ਕਿ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਵਾਂ।+ 8 ਪਰ ਯਹੋਵਾਹ ਦਾ ਇਹ ਬਚਨ ਮੇਰੇ ਕੋਲ ਆਇਆ, ‘ਤੂੰ ਬਹੁਤ ਸਾਰਾ ਖ਼ੂਨ ਵਹਾਇਆ ਹੈ ਅਤੇ ਤੂੰ ਬਹੁਤ ਸਾਰੇ ਯੁੱਧ ਲੜੇ ਹਨ। ਮੇਰੇ ਨਾਂ ਲਈ ਭਵਨ ਤੂੰ ਨਹੀਂ ਬਣਾਵੇਂਗਾ+ ਕਿਉਂਕਿ ਤੂੰ ਮੇਰੇ ਸਾਮ੍ਹਣੇ ਧਰਤੀ ਉੱਤੇ ਬੇਹਿਸਾਬਾ ਖ਼ੂਨ ਵਹਾਇਆ ਹੈ।
-