-
1 ਇਤਿਹਾਸ 17:23-27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਹੁਣ ਹੇ ਯਹੋਵਾਹ, ਤੇਰਾ ਉਹ ਵਾਅਦਾ ਹਮੇਸ਼ਾ ਲਈ ਸੱਚਾ ਸਾਬਤ ਹੋਵੇ ਜੋ ਤੂੰ ਆਪਣੇ ਸੇਵਕ ਅਤੇ ਉਸ ਦੇ ਘਰਾਣੇ ਦੇ ਸੰਬੰਧ ਵਿਚ ਕੀਤਾ ਹੈ। ਤੂੰ ਉਸੇ ਤਰ੍ਹਾਂ ਕਰੀਂ ਜਿਵੇਂ ਤੂੰ ਵਾਅਦਾ ਕੀਤਾ ਹੈ।+ 24 ਤੇਰਾ ਨਾਂ ਹਮੇਸ਼ਾ-ਹਮੇਸ਼ਾ ਲਈ ਕਾਇਮ ਰਹੇ* ਤੇ ਉੱਚਾ ਹੋਵੇ+ ਤਾਂਕਿ ਲੋਕ ਕਹਿਣ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ, ਇਜ਼ਰਾਈਲ ਲਈ ਪਰਮੇਸ਼ੁਰ ਹੈ’ ਅਤੇ ਤੇਰੇ ਸੇਵਕ ਦਾਊਦ ਦਾ ਘਰਾਣਾ ਹਮੇਸ਼ਾ ਲਈ ਤੇਰੇ ਅੱਗੇ ਕਾਇਮ ਰਹੇ।+ 25 ਹੇ ਮੇਰੇ ਪਰਮੇਸ਼ੁਰ, ਤੂੰ ਆਪਣੇ ਸੇਵਕ ਅੱਗੇ ਆਪਣਾ ਮਕਸਦ ਜ਼ਾਹਰ ਕੀਤਾ ਹੈ ਕਿ ਤੂੰ ਉਸ ਲਈ ਇਕ ਘਰ* ਬਣਾਵੇਂਗਾ। ਇਸੇ ਕਰਕੇ ਤੇਰਾ ਸੇਵਕ ਤੇਰੇ ਅੱਗੇ ਇਹ ਪ੍ਰਾਰਥਨਾ ਕਰਨ ਦੀ ਹਿੰਮਤ ਕਰ ਸਕਿਆ। 26 ਹੇ ਯਹੋਵਾਹ, ਤੂੰ ਹੀ ਸੱਚਾ ਪਰਮੇਸ਼ੁਰ ਹੈਂ ਅਤੇ ਤੂੰ ਆਪਣੇ ਸੇਵਕ ਦੇ ਸੰਬੰਧ ਵਿਚ ਇਨ੍ਹਾਂ ਚੰਗੀਆਂ ਗੱਲਾਂ ਦਾ ਵਾਅਦਾ ਕੀਤਾ ਹੈ। 27 ਇਸ ਲਈ ਤੂੰ ਖ਼ੁਸ਼ੀ-ਖ਼ੁਸ਼ੀ ਆਪਣੇ ਸੇਵਕ ਦੇ ਘਰਾਣੇ ਨੂੰ ਬਰਕਤ ਦੇ ਅਤੇ ਇਹ ਹਮੇਸ਼ਾ ਲਈ ਤੇਰੇ ਅੱਗੇ ਕਾਇਮ ਰਹੇ ਕਿਉਂਕਿ ਹੇ ਯਹੋਵਾਹ, ਤੂੰ ਬਰਕਤ ਦਿੱਤੀ ਹੈ ਅਤੇ ਇਸ ਉੱਤੇ ਤੇਰੀ ਬਰਕਤ ਹਮੇਸ਼ਾ ਲਈ ਰਹੇਗੀ।”
-