4 ਸ਼ਾਊਲ ਦੇ ਪੁੱਤਰ ਯੋਨਾਥਾਨ+ ਦਾ ਇਕ ਪੁੱਤਰ ਸੀ ਜੋ ਪੈਰਾਂ ਤੋਂ ਅਪਾਹਜ ਸੀ।+ ਉਹ ਪੰਜ ਸਾਲਾਂ ਦਾ ਸੀ ਜਦੋਂ ਯਿਜ਼ਰਾਏਲ+ ਤੋਂ ਸ਼ਾਊਲ ਅਤੇ ਯੋਨਾਥਾਨ ਦੇ ਮਰਨ ਦੀ ਖ਼ਬਰ ਆਈ। ਉਸ ਦੀ ਦਾਈ ਉਸ ਨੂੰ ਚੁੱਕ ਕੇ ਭੱਜੀ। ਪਰ ਜਦੋਂ ਉਹ ਘਬਰਾਈ ਹੋਈ ਭੱਜ ਰਹੀ ਸੀ, ਤਾਂ ਉਹ ਡਿਗ ਪਿਆ ਅਤੇ ਅਪਾਹਜ ਹੋ ਗਿਆ। ਉਸ ਦਾ ਨਾਂ ਮਫੀਬੋਸ਼ਥ ਸੀ।+