ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਇਤਿਹਾਸ 19:1-5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਬਾਅਦ ਵਿਚ ਅੰਮੋਨੀਆਂ ਦਾ ਰਾਜਾ ਨਾਹਾਸ਼ ਮਰ ਗਿਆ ਅਤੇ ਉਸ ਦਾ ਪੁੱਤਰ ਉਸ ਦੀ ਥਾਂ ਰਾਜ ਕਰਨ ਲੱਗਾ।+ 2 ਇਸ ਕਰਕੇ ਦਾਊਦ ਨੇ ਕਿਹਾ: “ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਨਾਲ ਅਟੱਲ ਪਿਆਰ ਕਰਾਂਗਾ+ ਕਿਉਂਕਿ ਉਸ ਦੇ ਪਿਤਾ ਨੇ ਮੇਰੇ ਨਾਲ ਅਟੱਲ ਪਿਆਰ ਕੀਤਾ ਸੀ।” ਇਸ ਲਈ ਦਾਊਦ ਨੇ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ ਕਿ ਉਹ ਉਸ ਨੂੰ ਦਿਲਾਸਾ ਦੇਣ ਕਿਉਂਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਪਰ ਜਦੋਂ ਦਾਊਦ ਦੇ ਸੇਵਕ ਹਾਨੂਨ ਨੂੰ ਦਿਲਾਸਾ ਦੇਣ ਅੰਮੋਨੀਆਂ ਦੇ ਦੇਸ਼ ਵਿਚ ਆਏ,+ 3 ਤਾਂ ਅੰਮੋਨੀਆਂ ਦੇ ਹਾਕਮਾਂ ਨੇ ਹਾਨੂਨ ਨੂੰ ਕਿਹਾ: “ਤੇਰੇ ਖ਼ਿਆਲ ਵਿਚ ਕੀ ਦਾਊਦ ਨੇ ਤੇਰੇ ਪਿਤਾ ਦਾ ਸਨਮਾਨ ਕਰਨ ਲਈ ਦਿਲਾਸਾ ਦੇਣ ਵਾਲੇ ਬੰਦੇ ਤੇਰੇ ਕੋਲ ਭੇਜੇ ਹਨ? ਕੀ ਉਸ ਦੇ ਸੇਵਕ ਤੇਰੇ ਕੋਲ ਇਸ ਕਰਕੇ ਨਹੀਂ ਆਏ ਕਿ ਉਹ ਦੇਸ਼ ਨੂੰ ਚੰਗੀ ਤਰ੍ਹਾਂ ਦੇਖਣ ਅਤੇ ਤੈਨੂੰ ਤਬਾਹ ਕਰਨ ਤੇ ਦੇਸ਼ ਦੀ ਜਾਸੂਸੀ ਕਰਨ?” 4 ਇਸ ਲਈ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫੜ ਕੇ ਉਨ੍ਹਾਂ ਦੀ ਦਾੜ੍ਹੀ ਮੁੰਨ ਦਿੱਤੀ+ ਅਤੇ ਉਨ੍ਹਾਂ ਦੇ ਕੱਪੜੇ ਲੱਕ ਤੋਂ ਥੱਲੇ ਕੱਟ ਕੇ ਉਨ੍ਹਾਂ ਨੂੰ ਭੇਜ ਦਿੱਤਾ। 5 ਜਦੋਂ ਦਾਊਦ ਨੂੰ ਇਨ੍ਹਾਂ ਆਦਮੀਆਂ ਬਾਰੇ ਦੱਸਿਆ ਗਿਆ, ਤਾਂ ਉਸ ਨੇ ਤੁਰੰਤ ਉਨ੍ਹਾਂ ਕੋਲ ਦੂਜੇ ਆਦਮੀ ਭੇਜੇ ਕਿਉਂਕਿ ਉਨ੍ਹਾਂ ਦਾ ਘੋਰ ਨਿਰਾਦਰ ਕੀਤਾ ਗਿਆ ਸੀ; ਅਤੇ ਰਾਜੇ ਨੇ ਉਨ੍ਹਾਂ ਨੂੰ ਕਿਹਾ: “ਜਦ ਤਕ ਤੁਹਾਡੀ ਦਾੜ੍ਹੀ ਦੁਬਾਰਾ ਨਹੀਂ ਵਧ ਜਾਂਦੀ, ਉਦੋਂ ਤਕ ਤੁਸੀਂ ਯਰੀਹੋ+ ਵਿਚ ਹੀ ਰਹਿਓ ਅਤੇ ਫਿਰ ਮੁੜ ਆਇਓ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ