-
2 ਸਮੂਏਲ 13:12-14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਪਰ ਉਸ ਨੇ ਉਸ ਨੂੰ ਕਿਹਾ: “ਨਾ ਮੇਰੇ ਭਰਾ, ਮੇਰੀ ਇੱਜ਼ਤ ʼਤੇ ਦਾਗ਼ ਨਾ ਲਾ ਕਿਉਂਕਿ ਇਜ਼ਰਾਈਲ ਵਿਚ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਾਂਦਾ।+ ਇਹ ਸ਼ਰਮਨਾਕ ਕੰਮ ਨਾ ਕਰ।+ 13 ਮੈਂ ਇਸ ਬਦਨਾਮੀ ਦੇ ਦਾਗ਼ ਨਾਲ ਕਿਵੇਂ ਜੀਉਂਦੀ ਰਹਾਂਗੀ? ਅਤੇ ਤੈਨੂੰ ਇਜ਼ਰਾਈਲ ਵਿਚ ਇਕ ਜ਼ਲੀਲ ਇਨਸਾਨ ਸਮਝਿਆ ਜਾਵੇਗਾ। ਕਿਰਪਾ ਕਰ ਕੇ ਰਾਜੇ ਨਾਲ ਗੱਲ ਕਰ ਕਿਉਂਕਿ ਉਹ ਤੈਨੂੰ ਮੇਰਾ ਹੱਥ ਦੇਣ ਤੋਂ ਮਨ੍ਹਾ ਨਹੀਂ ਕਰੇਗਾ।” 14 ਪਰ ਉਸ ਨੇ ਉਸ ਦੀ ਇਕ ਨਾ ਸੁਣੀ ਅਤੇ ਉਸ ਨਾਲੋਂ ਤਕੜਾ ਹੋਣ ਕਰਕੇ ਉਸ ਨਾਲ ਬਲਾਤਕਾਰ ਕੀਤਾ ਤੇ ਇਸ ਤਰ੍ਹਾਂ ਉਸ ਦੀ ਇੱਜ਼ਤ ਦਾਗ਼ਦਾਰ ਕਰ ਦਿੱਤੀ।
-