ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 15:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਯਹੂਦਾਹ ਦੇ ਗੋਤ ਦੇ ਘਰਾਣਿਆਂ ਨੂੰ ਜੋ ਜ਼ਮੀਨ ਦਿੱਤੀ ਗਈ,*+ ਉਹ ਅਦੋਮ+ ਦੀ ਸਰਹੱਦ, ਸਿਨ ਦੀ ਉਜਾੜ ਅਤੇ ਨੇਗੇਬ ਦੇ ਦੱਖਣੀ ਸਿਰੇ ਤਕ ਸੀ।

  • ਯਹੋਸ਼ੁਆ 15:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਫਿਰ ਇਹ ਹਿੰਨੋਮ ਦੇ ਪੁੱਤਰ ਦੀ ਵਾਦੀ+ ਤੋਂ ਹੁੰਦੀ ਹੋਈ ਦੱਖਣ ਵੱਲ ਯਬੂਸੀ+ ਸ਼ਹਿਰ ਦੀ ਢਲਾਣ ਯਾਨੀ ਯਰੂਸ਼ਲਮ+ ਤਕ ਪਹੁੰਚਦੀ ਸੀ। ਉੱਥੋਂ ਇਹ ਸਰਹੱਦ ਉਸ ਪਹਾੜ ਦੀ ਚੋਟੀ ਤਕ ਜਾਂਦੀ ਸੀ ਜੋ ਹਿੰਨੋਮ ਵਾਦੀ ਦੇ ਪੱਛਮ ਵਿਚ ਅਤੇ ਰਫ਼ਾਈਮ ਵਾਦੀ ਦੇ ਉੱਤਰੀ ਸਿਰੇ ʼਤੇ ਸੀ।

  • 2 ਸਮੂਏਲ 5:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਬਾਅਦ ਵਿਚ ਫਲਿਸਤੀ ਦੁਬਾਰਾ ਆਏ ਤੇ ਰਫ਼ਾਈਮ ਵਾਦੀ ਵਿਚ ਸਾਰੇ ਪਾਸੇ ਫੈਲ ਗਏ।+

  • 1 ਇਤਿਹਾਸ 11:15-19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਅਤੇ 30 ਮੁਖੀਆਂ ਵਿੱਚੋਂ ਤਿੰਨ ਜਣੇ ਚਟਾਨ ਯਾਨੀ ਅਦੁਲਾਮ ਦੀ ਗੁਫਾ ਵਿਚ ਦਾਊਦ ਕੋਲ ਗਏ+ ਅਤੇ ਫਲਿਸਤੀ ਫ਼ੌਜੀਆਂ ਨੇ ਰਫ਼ਾਈਮ ਵਾਦੀ ਵਿਚ ਡੇਰਾ ਲਾਇਆ ਹੋਇਆ ਸੀ।+ 16 ਉਦੋਂ ਦਾਊਦ ਇਕ ਸੁਰੱਖਿਅਤ ਜਗ੍ਹਾ ਲੁਕਿਆ ਹੋਇਆ ਸੀ ਅਤੇ ਫਲਿਸਤੀਆਂ ਦੀ ਇਕ ਚੌਂਕੀ ਬੈਤਲਹਮ ਵਿਚ ਸੀ। 17 ਫਿਰ ਦਾਊਦ ਨੇ ਇੱਛਾ ਜ਼ਾਹਰ ਕੀਤੀ: “ਕਾਸ਼, ਮੈਨੂੰ ਬੈਤਲਹਮ+ ਦੇ ਦਰਵਾਜ਼ੇ ਲਾਗਲੇ ਖੂਹ ਦਾ ਪਾਣੀ ਪੀਣ ਨੂੰ ਮਿਲ ਜਾਂਦਾ!” 18 ਇਹ ਸੁਣ ਕੇ ਤਿੰਨੇ ਜਣੇ ਫਲਿਸਤੀਆਂ ਦੀ ਛਾਉਣੀ ਵਿਚ ਜਾ ਵੜੇ ਅਤੇ ਬੈਤਲਹਮ ਦੇ ਦਰਵਾਜ਼ੇ ਲਾਗਲੇ ਖੂਹ ਵਿੱਚੋਂ ਪਾਣੀ ਕੱਢ ਕੇ ਦਾਊਦ ਕੋਲ ਲੈ ਆਏ; ਪਰ ਦਾਊਦ ਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਯਹੋਵਾਹ ਅੱਗੇ ਡੋਲ੍ਹ ਦਿੱਤਾ। 19 ਉਸ ਨੇ ਕਿਹਾ: “ਮੈਂ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਕਿਉਂਕਿ ਇਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ! ਮੈਂ ਇਨ੍ਹਾਂ ਆਦਮੀਆਂ ਦਾ ਖ਼ੂਨ ਕਿੱਦਾਂ ਪੀ ਸਕਦਾਂ ਜਿਨ੍ਹਾਂ ਨੇ ਆਪਣੀ ਜਾਨ ਤਲੀ ʼਤੇ ਧਰੀ?+ ਕਿਉਂਕਿ ਉਹ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਪਾਣੀ ਲਿਆਏ ਹਨ।” ਇਸ ਲਈ ਉਸ ਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ। ਇਹ ਉਹ ਕੰਮ ਹਨ ਜੋ ਉਸ ਦੇ ਤਿੰਨ ਸੂਰਮਿਆਂ ਨੇ ਕੀਤੇ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ