-
2 ਇਤਿਹਾਸ 4:11-17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਹੀਰਾਮ ਨੇ ਬਾਲਟੀਆਂ, ਬੇਲਚੇ ਅਤੇ ਕਟੋਰੇ ਵੀ ਬਣਾਏ।+
ਹੀਰਾਮ ਨੇ ਰਾਜਾ ਸੁਲੇਮਾਨ ਲਈ ਸੱਚੇ ਪਰਮੇਸ਼ੁਰ ਦੇ ਭਵਨ ਦਾ ਕੰਮ ਪੂਰਾ ਕੀਤਾ।+ ਉਸ ਨੇ ਇਹ ਸਭ ਬਣਾਇਆ: 12 ਦੋ ਥੰਮ੍ਹ+ ਅਤੇ ਦੋਹਾਂ ਥੰਮ੍ਹਾਂ ਦੇ ਸਿਰਿਆਂ ʼਤੇ ਕਟੋਰਿਆਂ ਵਰਗੇ ਕੰਗੂਰੇ;* ਥੰਮ੍ਹਾਂ ਦੇ ਸਿਰਿਆਂ ʼਤੇ ਬਣੇ ਕਟੋਰਿਆਂ ਵਰਗੇ ਕੰਗੂਰਿਆਂ ਉੱਤੇ ਦੋ ਜਾਲ਼ੀਆਂ;+ 13 ਥੰਮ੍ਹਾਂ ਦੇ ਸਿਰਿਆਂ ʼਤੇ ਬਣੇ ਕਟੋਰਿਆਂ ਵਰਗੇ ਦੋ ਕੰਗੂਰਿਆਂ ਉੱਪਰ ਬਣਾਈਆਂ ਦੋ ਜਾਲ਼ੀਆਂ ਲਈ 400 ਅਨਾਰ,+ ਯਾਨੀ ਹਰ ਜਾਲ਼ੀ ਲਈ ਅਨਾਰਾਂ ਦੀਆਂ ਦੋ ਕਤਾਰਾਂ;+ 14 ਦਸ ਪਹੀਏਦਾਰ ਗੱਡੀਆਂ* ਅਤੇ ਗੱਡੀਆਂ ʼਤੇ ਰੱਖਣ ਲਈ ਦਸ ਛੋਟੇ ਹੌਦ;+ 15 ਵੱਡਾ ਹੌਦ ਅਤੇ ਉਸ ਦੇ ਹੇਠਾਂ 12 ਬਲਦ;+ 16 ਅਤੇ ਬਾਲਟੀਆਂ, ਬੇਲਚੇ, ਕਾਂਟੇ+ ਤੇ ਉਨ੍ਹਾਂ ਦਾ ਸਾਰਾ ਸਾਮਾਨ ਹੀਰਾਮ-ਅਬੀਵ+ ਨੇ ਰਾਜਾ ਸੁਲੇਮਾਨ ਲਈ ਯਹੋਵਾਹ ਦੇ ਭਵਨ ਵਾਸਤੇ ਮਾਂਜੇ ਹੋਏ ਤਾਂਬੇ ਦਾ ਬਣਾਇਆ। 17 ਰਾਜੇ ਨੇ ਇਨ੍ਹਾਂ ਨੂੰ ਯਰਦਨ ਜ਼ਿਲ੍ਹੇ ਵਿਚ ਸੁੱਕੋਥ+ ਅਤੇ ਸਰੇਦਾਹ ਵਿਚਕਾਰ ਮਿੱਟੀ ਦੇ ਸਾਂਚਿਆਂ ਵਿਚ ਢਾਲ਼ਿਆ।
-