5 ਇਸ ਤਰ੍ਹਾਂ ਸੁਲੇਮਾਨ ਨੇ ਉਹ ਸਾਰਾ ਕੰਮ ਪੂਰਾ ਕੀਤਾ ਜੋ ਉਸ ਨੇ ਯਹੋਵਾਹ ਦੇ ਭਵਨ ਲਈ ਕਰਨਾ ਸੀ।+ ਫਿਰ ਸੁਲੇਮਾਨ ਨੇ ਉਹ ਸਾਰੀਆਂ ਚੀਜ਼ਾਂ ਲਿਆਂਦੀਆਂ ਜੋ ਉਸ ਦੇ ਪਿਤਾ ਦਾਊਦ ਨੇ ਪਵਿੱਤਰ ਕੀਤੀਆਂ ਸਨ+ ਅਤੇ ਉਸ ਨੇ ਚਾਂਦੀ, ਸੋਨਾ ਤੇ ਸਾਰੀਆਂ ਚੀਜ਼ਾਂ ਸੱਚੇ ਪਰਮੇਸ਼ੁਰ ਦੇ ਭਵਨ ਦੇ ਖ਼ਜ਼ਾਨਿਆਂ ਵਿਚ ਰੱਖ ਦਿੱਤੀਆਂ।+