2 ਉਸ ਸਮੇਂ ਸੁਲੇਮਾਨ ਨੇ ਇਜ਼ਰਾਈਲ ਦੇ ਬਜ਼ੁਰਗਾਂ, ਗੋਤਾਂ ਦੇ ਸਾਰੇ ਮੁਖੀਆਂ ਤੇ ਇਜ਼ਰਾਈਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਠਾ ਕੀਤਾ। ਉਹ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰ ਯਾਨੀ ਸੀਓਨ ਤੋਂ ਲਿਆਉਣ ਲਈ ਯਰੂਸ਼ਲਮ ਵਿਚ ਆਏ।+ 3 ਇਜ਼ਰਾਈਲ ਦੇ ਸਾਰੇ ਆਦਮੀ ਸੱਤਵੇਂ ਮਹੀਨੇ ਵਿਚ ਮਨਾਏ ਜਾਂਦੇ ਤਿਉਹਾਰ ਦੇ ਸਮੇਂ ਰਾਜੇ ਅੱਗੇ ਇਕੱਠੇ ਹੋਏ।+