-
2 ਇਤਿਹਾਸ 2:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਨਾਲੇ ਕੌਣ ਹੈ ਜੋ ਉਸ ਵਾਸਤੇ ਭਵਨ ਬਣਾਉਣ ਦੇ ਯੋਗ ਹੋਵੇ? ਕਿਉਂਕਿ ਆਕਾਸ਼, ਹਾਂ, ਆਕਾਸ਼ਾਂ ਦਾ ਆਕਾਸ਼ ਵੀ ਉਸ ਨੂੰ ਸਮਾ ਨਹੀਂ ਸਕਦਾ,+ ਤਾਂ ਫਿਰ ਮੈਂ ਕੌਣ ਹਾਂ ਜੋ ਉਸ ਲਈ ਇਕ ਭਵਨ ਬਣਾਵਾਂ? ਮੈਂ ਤਾਂ ਬੱਸ ਉਸ ਲਈ ਇਕ ਅਜਿਹੀ ਜਗ੍ਹਾ ਬਣਾ ਸਕਦਾ ਹਾਂ ਜਿੱਥੇ ਉਸ ਅੱਗੇ ਬਲ਼ੀਆਂ ਚੜ੍ਹਾਈਆਂ ਜਾਣ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।
-
-
2 ਇਤਿਹਾਸ 6:18-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 “ਪਰ ਕੀ ਪਰਮੇਸ਼ੁਰ ਸੱਚੀਂ ਧਰਤੀ ਉੱਤੇ ਇਨਸਾਨਾਂ ਨਾਲ ਵੱਸੇਗਾ?+ ਦੇਖ! ਆਕਾਸ਼, ਹਾਂ, ਆਕਾਸ਼ਾਂ ਦਾ ਆਕਾਸ਼ ਵੀ ਤੈਨੂੰ ਸਮਾ ਨਹੀਂ ਸਕਦਾ;+ ਤਾਂ ਫਿਰ, ਇਹ ਭਵਨ ਤੈਨੂੰ ਕਿਵੇਂ ਸਮਾ ਸਕਦਾ ਹੈ ਜੋ ਮੈਂ ਬਣਾਇਆ ਹੈ?+ 19 ਹੁਣ ਹੇ ਮੇਰੇ ਪਰਮੇਸ਼ੁਰ ਯਹੋਵਾਹ, ਆਪਣੇ ਸੇਵਕ ਦੀ ਪ੍ਰਾਰਥਨਾ ਅਤੇ ਮਿਹਰ ਲਈ ਉਸ ਦੀ ਬੇਨਤੀ ਵੱਲ ਧਿਆਨ ਦੇ, ਮਦਦ ਲਈ ਉਸ ਦੀ ਦੁਹਾਈ ਨੂੰ ਸੁਣ ਤੇ ਇਸ ਪ੍ਰਾਰਥਨਾ ਨੂੰ ਸੁਣ ਜੋ ਤੇਰਾ ਸੇਵਕ ਤੇਰੇ ਅੱਗੇ ਕਰ ਰਿਹਾ ਹੈ। 20 ਤੇਰੀਆਂ ਅੱਖਾਂ ਇਸ ਭਵਨ ਵੱਲ ਦਿਨ-ਰਾਤ ਲੱਗੀਆਂ ਰਹਿਣ, ਹਾਂ, ਉਸ ਜਗ੍ਹਾ ਵੱਲ ਜਿਸ ਬਾਰੇ ਤੂੰ ਕਿਹਾ ਸੀ ਕਿ ਤੂੰ ਆਪਣਾ ਨਾਂ ਉੱਥੇ ਰੱਖੇਂਗਾ+ ਤਾਂਕਿ ਤੂੰ ਆਪਣੇ ਸੇਵਕ ਦੀ ਪ੍ਰਾਰਥਨਾ ਸੁਣੇਂ ਜੋ ਉਹ ਇਸ ਜਗ੍ਹਾ ਵੱਲ ਨੂੰ ਕਰੇ। 21 ਤੂੰ ਮਦਦ ਲਈ ਕੀਤੀ ਆਪਣੇ ਸੇਵਕ ਦੀ ਬੇਨਤੀ ਸੁਣੀਂ ਅਤੇ ਆਪਣੀ ਪਰਜਾ ਇਜ਼ਰਾਈਲ ਦੀ ਅਰਜ਼ੋਈ ਸੁਣੀਂ ਜਦ ਉਹ ਲੋਕ ਇਸ ਭਵਨ ਵੱਲ ਨੂੰ ਪ੍ਰਾਰਥਨਾ ਕਰਨ।+ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਸੁਣੀਂ;+ ਹਾਂ, ਤੂੰ ਸੁਣੀਂ ਤੇ ਮਾਫ਼ ਕਰੀਂ।+
-