-
2 ਰਾਜਿਆਂ 19:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਪਰ ਹੁਣ ਹੇ ਯਹੋਵਾਹ ਸਾਡੇ ਪਰਮੇਸ਼ੁਰ, ਕਿਰਪਾ ਕਰ ਕੇ ਸਾਨੂੰ ਉਸ ਦੇ ਹੱਥੋਂ ਬਚਾ ਲੈ ਤਾਂਕਿ ਧਰਤੀ ਦੇ ਸਾਰੇ ਰਾਜ ਜਾਣ ਲੈਣ ਕਿ ਸਿਰਫ਼ ਤੂੰ ਹੀ ਪਰਮੇਸ਼ੁਰ ਹੈਂ, ਹੇ ਯਹੋਵਾਹ।”+
20 ਫਿਰ ਆਮੋਜ਼ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੰਦੇਸ਼ ਭੇਜਿਆ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਅੱਸ਼ੂਰ ਦੇ ਰਾਜੇ ਸਨਹੇਰੀਬ ਬਾਰੇ ਕੀਤੀ ਤੇਰੀ ਪ੍ਰਾਰਥਨਾ ਨੂੰ ਸੁਣ ਲਿਆ ਹੈ।+
-
-
2 ਇਤਿਹਾਸ 6:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 “ਅਤੇ ਜੇ ਤੇਰੀ ਪਰਜਾ ਇਜ਼ਰਾਈਲ ਤੇਰੇ ਖ਼ਿਲਾਫ਼ ਵਾਰ-ਵਾਰ ਪਾਪ ਕਰਨ ਕਰਕੇ ਦੁਸ਼ਮਣ ਹੱਥੋਂ ਹਾਰ ਜਾਵੇ+ ਅਤੇ ਫਿਰ ਉਹ ਮੁੜੇ ਤੇ ਤੇਰੇ ਨਾਂ ਦੀ ਮਹਿਮਾ ਕਰੇ+ ਅਤੇ ਇਸ ਭਵਨ ਵਿਚ ਤੈਨੂੰ ਪ੍ਰਾਰਥਨਾ ਕਰੇ+ ਤੇ ਤੇਰੇ ਤੋਂ ਰਹਿਮ ਦੀ ਭੀਖ ਮੰਗੇ,+ 25 ਤਾਂ ਤੂੰ ਸਵਰਗ ਤੋਂ ਸੁਣੀਂ+ ਅਤੇ ਆਪਣੀ ਪਰਜਾ ਇਜ਼ਰਾਈਲ ਦਾ ਪਾਪ ਮਾਫ਼ ਕਰੀਂ ਤੇ ਉਨ੍ਹਾਂ ਨੂੰ ਉਸ ਦੇਸ਼ ਵਿਚ ਵਾਪਸ ਲੈ ਆਈਂ ਜੋ ਤੂੰ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।+
-