-
1 ਰਾਜਿਆਂ 9:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਨਾਲੇ ਜੇ ਤੂੰ ਆਪਣੇ ਪਿਤਾ ਦਾਊਦ ਵਾਂਗ ਮੇਰੇ ਅੱਗੇ ਖਰੇ ਮਨ ਤੇ ਨੇਕੀ ਨਾਲ ਚੱਲੇਂ+ ਅਤੇ ਉਹ ਸਭ ਕੁਝ ਕਰੇਂ ਜੋ ਮੈਂ ਤੈਨੂੰ ਕਰਨ ਦਾ ਹੁਕਮ ਦਿੱਤਾ ਹੈ+ ਤੇ ਮੇਰੇ ਨਿਯਮਾਂ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰੇਂ,+ 5 ਤਾਂ ਮੈਂ ਇਜ਼ਰਾਈਲ ਉੱਤੇ ਤੇਰੀ ਰਾਜ-ਗੱਦੀ ਹਮੇਸ਼ਾ ਲਈ ਕਾਇਮ ਕਰਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਊਦ ਨਾਲ ਇਹ ਵਾਅਦਾ ਕੀਤਾ ਸੀ, ‘ਇਜ਼ਰਾਈਲ ਦੇ ਸਿੰਘਾਸਣ ʼਤੇ ਬੈਠਣ ਲਈ ਤੇਰੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।’+
-
-
ਜ਼ਬੂਰ 89:49ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
49 ਹੇ ਯਹੋਵਾਹ, ਉਹ ਕੰਮ ਕਿੱਥੇ ਹਨ ਜੋ ਤੂੰ ਪੁਰਾਣੇ ਸਮੇਂ ਵਿਚ ਅਟੱਲ ਪਿਆਰ ਕਰਕੇ ਕੀਤੇ ਸਨ?
ਵਫ਼ਾਦਾਰ ਹੋਣ ਕਰਕੇ ਤੂੰ ਇਹ ਕੰਮ ਕਰਨ ਦੀ ਦਾਊਦ ਨਾਲ ਸਹੁੰ ਖਾਧੀ ਸੀ?+
-