-
1 ਸਮੂਏਲ 8:11-18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉਸ ਨੇ ਦੱਸਿਆ: “ਜਿਹੜਾ ਵੀ ਰਾਜਾ ਤੁਹਾਡੇ ਉੱਤੇ ਰਾਜ ਕਰੇਗਾ, ਉਸ ਕੋਲ ਤੁਹਾਡੇ ਤੋਂ ਇਹ ਕੁਝ ਮੰਗਣ ਦਾ ਹੱਕ ਹੋਵੇਗਾ:+ ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ+ ਰਥਾਂ ਵਾਲੀਆਂ ਫ਼ੌਜਾਂ ਵਿਚ ਭਰਤੀ ਕਰੇਗਾ+ ਅਤੇ ਉਨ੍ਹਾਂ ਨੂੰ ਆਪਣੇ ਘੋੜਸਵਾਰ ਬਣਾਵੇਗਾ+ ਅਤੇ ਕੁਝ ਜਣਿਆਂ ਨੂੰ ਉਸ ਦੇ ਰਥਾਂ ਦੇ ਅੱਗੇ-ਅੱਗੇ ਦੌੜਨਾ ਪਵੇਗਾ। 12 ਉਹ ਆਪਣੇ ਲਈ ਹਜ਼ਾਰਾਂ-ਹਜ਼ਾਰਾਂ ਦੀਆਂ ਟੋਲੀਆਂ ਦੇ ਮੁਖੀ ਅਤੇ ਪੰਜਾਹਾਂ-ਪੰਜਾਹਾਂ ਦੀਆਂ ਟੋਲੀਆਂ ਦੇ ਮੁਖੀ ਨਿਯੁਕਤ ਕਰੇਗਾ+ ਅਤੇ ਕੁਝ ਜਣੇ ਉਸ ਲਈ ਹਲ਼ ਵਾਹੁਣਗੇ,+ ਉਸ ਦੀ ਫ਼ਸਲ ਵੱਢਣਗੇ+ ਅਤੇ ਯੁੱਧ ਲਈ ਉਸ ਵਾਸਤੇ ਹਥਿਆਰ ਅਤੇ ਉਸ ਦੇ ਰਥਾਂ ਦਾ ਸਾਮਾਨ ਬਣਾਉਣਗੇ।+ 13 ਉਹ ਤੁਹਾਡੀਆਂ ਧੀਆਂ ਨੂੰ ਲੈ ਕੇ ਉਨ੍ਹਾਂ ਕੋਲੋਂ ਖ਼ੁਸ਼ਬੂਦਾਰ ਤੇਲ* ਬਣਵਾਏਗਾ, ਰੋਟੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਵਾਏਗਾ।+ 14 ਉਹ ਤੁਹਾਡੇ ਵਧੀਆ ਤੋਂ ਵਧੀਆ ਖੇਤ, ਤੁਹਾਡੇ ਅੰਗੂਰਾਂ ਦੇ ਬਾਗ਼ ਅਤੇ ਤੁਹਾਡੇ ਜ਼ੈਤੂਨ ਦੇ ਬਾਗ਼ ਲਵੇਗਾ+ ਅਤੇ ਆਪਣੇ ਨੌਕਰਾਂ ਨੂੰ ਦੇ ਦੇਵੇਗਾ। 15 ਉਹ ਤੁਹਾਡੇ ਅਨਾਜ ਦੇ ਖੇਤਾਂ ਅਤੇ ਤੁਹਾਡੇ ਅੰਗੂਰਾਂ ਦੇ ਬਾਗ਼ਾਂ ਦਾ ਦਸਵਾਂ ਹਿੱਸਾ ਲਵੇਗਾ ਅਤੇ ਆਪਣੇ ਦਰਬਾਰੀਆਂ ਤੇ ਆਪਣੇ ਨੌਕਰਾਂ ਨੂੰ ਦੇ ਦੇਵੇਗਾ। 16 ਅਤੇ ਉਹ ਤੁਹਾਡੇ ਨੌਕਰ-ਨੌਕਰਾਣੀਆਂ, ਤੁਹਾਡੇ ਸਭ ਤੋਂ ਵਧੀਆ ਪਸ਼ੂ ਅਤੇ ਤੁਹਾਡੇ ਗਧੇ ਲੈ ਲਵੇਗਾ ਤੇ ਉਨ੍ਹਾਂ ਨੂੰ ਆਪਣੇ ਕੰਮ ਲਈ ਵਰਤੇਗਾ।+ 17 ਉਹ ਤੁਹਾਡੇ ਇੱਜੜ ਦਾ ਦਸਵਾਂ ਹਿੱਸਾ ਲਵੇਗਾ+ ਅਤੇ ਤੁਸੀਂ ਉਸ ਦੇ ਨੌਕਰ ਬਣ ਜਾਓਗੇ। 18 ਉਹ ਦਿਨ ਆਵੇਗਾ ਜਦ ਤੁਸੀਂ ਆਪਣੇ ਚੁਣੇ ਹੋਏ ਰਾਜੇ ਕਰਕੇ ਦੁਹਾਈ ਦਿਓਗੇ,+ ਪਰ ਉਸ ਦਿਨ ਯਹੋਵਾਹ ਤੁਹਾਡੀ ਨਹੀਂ ਸੁਣੇਗਾ।”
-
-
1 ਰਾਜਿਆਂ 4:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਸੁਲੇਮਾਨ ਨੇ ਸਾਰੇ ਇਜ਼ਰਾਈਲ ਵਿਚ 12 ਨਿਗਰਾਨ ਠਹਿਰਾਏ ਜੋ ਰਾਜੇ ਅਤੇ ਉਸ ਦੇ ਘਰਾਣੇ ਲਈ ਖਾਣੇ ਦਾ ਪ੍ਰਬੰਧ ਕਰਦੇ ਸਨ। ਹਰੇਕ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਸਾਲ ਵਿਚ ਇਕ ਮਹੀਨੇ ਵਾਸਤੇ ਖਾਣਾ ਮੁਹੱਈਆ ਕਰਾਏ।+
-