-
1 ਰਾਜਿਆਂ 14:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਇਸੇ ਕਰਕੇ ਮੈਂ ਯਾਰਾਬੁਆਮ ਦੇ ਘਰਾਣੇ ਉੱਤੇ ਬਿਪਤਾ ਲਿਆਵਾਂਗਾ ਅਤੇ ਮੈਂ ਯਾਰਾਬੁਆਮ ਦੇ ਹਰ ਨਰ* ਨੂੰ ਮਿਟਾ ਦਿਆਂਗਾ, ਇੱਥੋਂ ਤਕ ਕਿ ਇਜ਼ਰਾਈਲ ਦੇ ਬੇਸਹਾਰਾ ਅਤੇ ਕਮਜ਼ੋਰ ਲੋਕਾਂ ਨੂੰ ਵੀ। ਅਤੇ ਮੈਂ ਯਾਰਾਬੁਆਮ ਦੇ ਘਰਾਣੇ ਨੂੰ ਹੂੰਝ ਦਿਆਂਗਾ+ ਜਿਵੇਂ ਕੋਈ ਗੋਹੇ ਨੂੰ ਚੁੱਕ ਕੇ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਦਾ ਹੈ! 11 ਯਾਰਾਬੁਆਮ ਦੇ ਘਰਾਣੇ ਦਾ ਜਿਹੜਾ ਵੀ ਸ਼ਹਿਰ ਵਿਚ ਮਰੇਗਾ, ਉਸ ਨੂੰ ਕੁੱਤੇ ਖਾ ਜਾਣਗੇ; ਅਤੇ ਉਸ ਦਾ ਜਿਹੜਾ ਵੀ ਮੈਦਾਨ ਵਿਚ ਮਰੇਗਾ, ਉਸ ਨੂੰ ਆਕਾਸ਼ ਦੇ ਪੰਛੀ ਖਾ ਜਾਣਗੇ ਕਿਉਂਕਿ ਇਹ ਯਹੋਵਾਹ ਨੇ ਕਿਹਾ ਹੈ।”’
-
-
1 ਰਾਜਿਆਂ 15:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਰਾਜਾ ਬਣਦੇ ਸਾਰ ਉਸ ਨੇ ਯਾਰਾਬੁਆਮ ਦੇ ਘਰਾਣੇ ਨੂੰ ਖ਼ਤਮ ਕਰ ਦਿੱਤਾ। ਉਸ ਨੇ ਯਾਰਾਬੁਆਮ ਦੇ ਕਿਸੇ ਜੀਅ ਨੂੰ ਨਹੀਂ ਬਖ਼ਸ਼ਿਆ; ਉਸ ਨੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਇਹ ਉਸ ਬਚਨ ਅਨੁਸਾਰ ਹੋਇਆ ਜੋ ਯਹੋਵਾਹ ਨੇ ਆਪਣੇ ਸੇਵਕ ਸ਼ੀਲੋਨੀ ਅਹੀਯਾਹ ਤੋਂ ਕਹਾਇਆ ਸੀ।+
-