-
ਲੇਵੀਆਂ 9:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਅਖ਼ੀਰ ਵਿਚ ਮੂਸਾ ਤੇ ਹਾਰੂਨ ਮੰਡਲੀ ਦੇ ਤੰਬੂ ਦੇ ਅੰਦਰ ਗਏ ਅਤੇ ਫਿਰ ਬਾਹਰ ਆ ਕੇ ਲੋਕਾਂ ਨੂੰ ਅਸੀਸ ਦਿੱਤੀ।+
ਫਿਰ ਯਹੋਵਾਹ ਦੀ ਮਹਿਮਾ ਸਾਰੇ ਲੋਕਾਂ ਸਾਮ੍ਹਣੇ ਪ੍ਰਗਟ ਹੋਈ+ 24 ਅਤੇ ਯਹੋਵਾਹ ਨੇ ਅੱਗ ਘੱਲੀ+ ਜੋ ਵੇਦੀ ਉੱਤੇ ਪਈ ਹੋਮ-ਬਲ਼ੀ ਅਤੇ ਚਰਬੀ ਨੂੰ ਭਸਮ ਕਰਨ ਲੱਗੀ। ਜਦੋਂ ਲੋਕਾਂ ਨੇ ਇਹ ਸਭ ਕੁਝ ਦੇਖਿਆ, ਤਾਂ ਉਹ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ ਲੱਗੇ ਅਤੇ ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ।+
-
-
ਨਿਆਈਆਂ 6:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਇਸ ਤੋਂ ਬਾਅਦ, ਯਹੋਵਾਹ ਦੇ ਦੂਤ ਨੇ ਆਪਣੇ ਹੱਥ ਵਿਚਲੇ ਡੰਡੇ ਦਾ ਸਿਰਾ ਵਧਾਇਆ ਤੇ ਉਸ ਨਾਲ ਮੀਟ ਤੇ ਬੇਖਮੀਰੀਆਂ ਰੋਟੀਆਂ ਨੂੰ ਛੋਹਿਆ ਅਤੇ ਚਟਾਨ ਵਿੱਚੋਂ ਅੱਗ ਬਲ਼ ਉੱਠੀ ਤੇ ਮੀਟ ਅਤੇ ਬੇਖਮੀਰੀਆਂ ਰੋਟੀਆਂ ਨੂੰ ਭਸਮ ਕਰ ਗਈ।+ ਫਿਰ ਯਹੋਵਾਹ ਦਾ ਦੂਤ ਉਸ ਦੇ ਸਾਮ੍ਹਣਿਓਂ ਗਾਇਬ ਹੋ ਗਿਆ।
-