5 ਫਿਰ ਯਹੋਵਾਹ ਬੱਦਲ ਵਿਚ ਥੱਲੇ ਆਇਆ+ ਅਤੇ ਉੱਥੇ ਉਸ ਦੇ ਨਾਲ ਖੜ੍ਹਾ ਹੋ ਗਿਆ ਅਤੇ ਯਹੋਵਾਹ ਦੇ ਨਾਂ ਦਾ ਐਲਾਨ ਕੀਤਾ।+ 6 ਯਹੋਵਾਹ ਨੇ ਉਸ ਦੇ ਅੱਗਿਓਂ ਦੀ ਲੰਘਦੇ ਹੋਏ ਐਲਾਨ ਕੀਤਾ: “ਯਹੋਵਾਹ, ਯਹੋਵਾਹ, ਦਇਆਵਾਨ+ ਅਤੇ ਰਹਿਮਦਿਲ+ ਪਰਮੇਸ਼ੁਰ ਜੋ ਛੇਤੀ ਗੁੱਸਾ ਨਹੀਂ ਕਰਦਾ+ ਅਤੇ ਉਹ ਅਟੱਲ ਪਿਆਰ+ ਅਤੇ ਸੱਚਾਈ+ ਨਾਲ ਭਰਪੂਰ ਹੈ,