-
2 ਰਾਜਿਆਂ 9:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਯੇਹੂ ਨੇ ਆਪਣੇ ਹੱਥ ਵਿਚ ਕਮਾਨ ਲਈ ਅਤੇ ਯਹੋਰਾਮ ਦੇ ਮੋਢਿਆਂ ਵਿਚਕਾਰ ਤੀਰ ਮਾਰਿਆ। ਤੀਰ ਉਸ ਦੇ ਦਿਲ ਦੇ ਆਰ-ਪਾਰ ਹੋ ਗਿਆ ਅਤੇ ਉਹ ਆਪਣੇ ਰਥ ਵਿਚ ਡਿਗ ਪਿਆ।
-
-
2 ਰਾਜਿਆਂ 10:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਫਿਰ ਉਸ ਨੇ ਉਨ੍ਹਾਂ ਨੂੰ ਇਕ ਹੋਰ ਚਿੱਠੀ ਲਿਖ ਕੇ ਕਿਹਾ: “ਜੇ ਤੁਸੀਂ ਮੇਰੇ ਵੱਲ ਹੋ ਅਤੇ ਮੇਰੀ ਆਗਿਆ ਮੰਨਣ ਲਈ ਤਿਆਰ ਹੋ, ਤਾਂ ਕੱਲ੍ਹ ਇਸੇ ਸਮੇਂ ਆਪਣੇ ਮਾਲਕ ਦੇ ਪੁੱਤਰਾਂ ਦੇ ਸਿਰ ਲੈ ਕੇ ਮੇਰੇ ਕੋਲ ਯਿਜ਼ਰਾਏਲ ਵਿਚ ਆਇਓ।”
ਰਾਜੇ ਦੇ 70 ਪੁੱਤਰ ਸ਼ਹਿਰ ਦੇ ਮੰਨੇ-ਪ੍ਰਮੰਨੇ ਆਦਮੀਆਂ ਕੋਲ ਸਨ ਜੋ ਉਨ੍ਹਾਂ ਦੀ ਪਰਵਰਿਸ਼ ਕਰ ਰਹੇ ਸਨ। 7 ਚਿੱਠੀ ਮਿਲਦੇ ਸਾਰ ਉਨ੍ਹਾਂ ਨੇ ਰਾਜੇ ਦੇ 70 ਪੁੱਤਰਾਂ ਨੂੰ ਵੱਢ ਸੁੱਟਿਆ+ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਸਿਰ ਟੋਕਰਿਆਂ ਵਿਚ ਰੱਖ ਕੇ ਉਸ ਕੋਲ ਯਿਜ਼ਰਾਏਲ ਵਿਚ ਭੇਜ ਦਿੱਤੇ।
-
-
2 ਰਾਜਿਆਂ 10:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਫਿਰ ਯੇਹੂ ਅਤੇ ਰੇਕਾਬ ਦਾ ਪੁੱਤਰ ਯਹੋਨਾਦਾਬ+ ਬਆਲ ਦੇ ਮੰਦਰ ਵਿਚ ਗਏ। ਉਸ ਨੇ ਬਆਲ ਦੇ ਭਗਤਾਂ ਨੂੰ ਕਿਹਾ: “ਧਿਆਨ ਨਾਲ ਜਾਂਚ ਕਰੋ ਤੇ ਦੇਖੋ ਕਿ ਇੱਥੇ ਯਹੋਵਾਹ ਦਾ ਕੋਈ ਭਗਤ ਨਾ ਹੋਵੇ, ਸਿਰਫ਼ ਬਆਲ ਦੇ ਭਗਤ ਹੀ ਹੋਣ।”
-