17 ਫਿਰ ਉਸ ਨੇ ਕਿਹਾ: “ਪੂਰਬ ਵੱਲ ਦੀ ਖਿੜਕੀ ਖੋਲ੍ਹ।” ਉਸ ਨੇ ਖਿੜਕੀ ਖੋਲ੍ਹੀ। ਅਲੀਸ਼ਾ ਨੇ ਕਿਹਾ: “ਤੀਰ ਚਲਾ!” ਇਸ ਲਈ ਉਸ ਨੇ ਤੀਰ ਚਲਾਇਆ। ਫਿਰ ਉਸ ਨੇ ਕਿਹਾ: “ਯਹੋਵਾਹ ਵੱਲੋਂ ਜਿੱਤ ਦਾ ਤੀਰ, ਹਾਂ, ਸੀਰੀਆ ਉੱਤੇ ਜਿੱਤ ਦਾ ਤੀਰ! ਤੂੰ ਅਫੇਕ+ ਵਿਚ ਸੀਰੀਆ ਨੂੰ ਉਦੋਂ ਤਕ ਮਾਰਦਾ ਰਹੇਂਗਾ ਜਦ ਤਕ ਤੂੰ ਉਸ ਦਾ ਨਾਮੋ-ਨਿਸ਼ਾਨ ਨਹੀਂ ਮਿਟਾ ਦਿੰਦਾ।”