-
2 ਇਤਿਹਾਸ 21:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਜਦੋਂ ਯਹੋਰਾਮ ਨੇ ਆਪਣੇ ਪਿਤਾ ਦੇ ਰਾਜ ਦੀ ਵਾਗਡੋਰ ਆਪਣੇ ਹੱਥਾਂ ਵਿਚ ਲਈ, ਤਾਂ ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਅਤੇ ਇਜ਼ਰਾਈਲ ਦੇ ਕੁਝ ਹਾਕਮਾਂ ਨੂੰ ਤਲਵਾਰ ਨਾਲ ਮਾਰ ਕੇ ਰਾਜ ʼਤੇ ਆਪਣੀ ਪਕੜ ਹੋਰ ਮਜ਼ਬੂਤ ਕੀਤੀ।+
-
-
2 ਇਤਿਹਾਸ 22:10-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਜਦੋਂ ਅਹਜ਼ਯਾਹ ਦੀ ਮਾਤਾ ਅਥਲਯਾਹ+ ਨੇ ਦੇਖਿਆ ਕਿ ਉਸ ਦਾ ਪੁੱਤਰ ਮਰ ਗਿਆ ਹੈ, ਤਾਂ ਉਹ ਸ਼ਾਹੀ ਖ਼ਾਨਦਾਨ ਦੇ ਸਾਰੇ ਵਾਰਸਾਂ* ਨੂੰ ਮਾਰਨ ਲਈ ਉੱਠੀ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਸਨ।+ 11 ਪਰ ਰਾਜੇ ਦੀ ਧੀ ਯਹੋਸ਼ਬਥ ਨੇ ਰਾਜੇ ਦੇ ਉਨ੍ਹਾਂ ਪੁੱਤਰਾਂ ਵਿੱਚੋਂ ਅਹਜ਼ਯਾਹ ਦੇ ਮੁੰਡੇ ਯਹੋਆਸ਼+ ਨੂੰ ਚੁਰਾ ਲਿਆ ਜਿਨ੍ਹਾਂ ਨੂੰ ਮਾਰਿਆ ਜਾਣਾ ਸੀ। ਉਸ ਨੇ ਉਸ ਨੂੰ ਅਤੇ ਉਸ ਦੀ ਦਾਈ ਨੂੰ ਇਕ ਕੋਠੜੀ ਵਿਚ ਲੁਕੋ ਦਿੱਤਾ। ਰਾਜਾ ਯਹੋਰਾਮ+ ਦੀ ਧੀ ਯਹੋਸ਼ਬਥ (ਉਹ ਯਹੋਯਾਦਾ+ ਪੁਜਾਰੀ ਦੀ ਪਤਨੀ ਅਤੇ ਅਹਜ਼ਯਾਹ ਦੀ ਭੈਣ ਸੀ) ਉਸ ਨੂੰ ਕਿਸੇ-ਨਾ-ਕਿਸੇ ਤਰ੍ਹਾਂ ਅਥਲਯਾਹ ਤੋਂ ਲੁਕਾਉਣ ਵਿਚ ਕਾਮਯਾਬ ਹੋ ਗਈ ਤਾਂਕਿ ਉਹ ਉਸ ਨੂੰ ਮਾਰ ਨਾ ਸਕੇ।+ 12 ਉਹ ਉਨ੍ਹਾਂ ਨਾਲ ਛੇ ਸਾਲ ਰਿਹਾ। ਉਸ ਨੂੰ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਲੁਕਾ ਕੇ ਰੱਖਿਆ ਗਿਆ। ਉਸ ਸਮੇਂ ਦੌਰਾਨ ਅਥਲਯਾਹ ਦੇਸ਼ ʼਤੇ ਰਾਜ ਕਰਦੀ ਰਹੀ।
-