-
2 ਰਾਜਿਆਂ 11:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਯਹੋਯਾਦਾ ਨੇ ਸੱਤਵੇਂ ਸਾਲ ਸੌ-ਸੌ ਸ਼ਾਹੀ ਅੰਗ-ਰੱਖਿਅਕਾਂ ਦੇ ਮੁਖੀਆਂ ਅਤੇ ਮਹਿਲ ਦੇ ਸੌ-ਸੌ ਪਹਿਰੇਦਾਰਾਂ* ਦੇ ਮੁਖੀਆਂ+ ਨੂੰ ਬੁਲਵਾਇਆ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿਚ ਆਪਣੇ ਕੋਲ ਆਉਣ ਲਈ ਕਿਹਾ। ਉਸ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿਚ ਸਹੁੰ ਖੁਆਈ ਕਿ ਉਹ ਇਕਰਾਰ ਮੁਤਾਬਕ ਚੱਲਣਗੇ। ਫਿਰ ਉਹ ਰਾਜੇ ਦੇ ਪੁੱਤਰ ਨੂੰ ਉਨ੍ਹਾਂ ਸਾਮ੍ਹਣੇ ਲਿਆਇਆ।+
-
-
2 ਰਾਜਿਆਂ 11:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਪਰ ਯਹੋਯਾਦਾ ਪੁਜਾਰੀ ਨੇ ਫ਼ੌਜ ʼਤੇ ਨਿਯੁਕਤ ਸੌ-ਸੌ ਦੇ ਮੁਖੀਆਂ ਨੂੰ ਹੁਕਮ ਦਿੱਤਾ:+ “ਇਹਨੂੰ ਫ਼ੌਜੀਆਂ ਦੇ ਘੇਰੇ ਵਿੱਚੋਂ ਲੈ ਜਾਓ ਤੇ ਜੇ ਕੋਈ ਇਹਦੇ ਮਗਰ ਆਇਆ, ਤਾਂ ਉਹਨੂੰ ਤਲਵਾਰ ਨਾਲ ਵੱਢ ਸੁੱਟਿਓ!” ਕਿਉਂਕਿ ਪੁਜਾਰੀ ਨੇ ਕਿਹਾ ਸੀ: “ਇਹਨੂੰ ਯਹੋਵਾਹ ਦੇ ਭਵਨ ਵਿਚ ਨਾ ਮਾਰਿਓ।”
-