-
2 ਰਾਜਿਆਂ 11:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਯਹੋਯਾਦਾ ਨੇ ਸੱਤਵੇਂ ਸਾਲ ਸੌ-ਸੌ ਸ਼ਾਹੀ ਅੰਗ-ਰੱਖਿਅਕਾਂ ਦੇ ਮੁਖੀਆਂ ਅਤੇ ਮਹਿਲ ਦੇ ਸੌ-ਸੌ ਪਹਿਰੇਦਾਰਾਂ* ਦੇ ਮੁਖੀਆਂ+ ਨੂੰ ਬੁਲਵਾਇਆ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿਚ ਆਪਣੇ ਕੋਲ ਆਉਣ ਲਈ ਕਿਹਾ। ਉਸ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿਚ ਸਹੁੰ ਖੁਆਈ ਕਿ ਉਹ ਇਕਰਾਰ ਮੁਤਾਬਕ ਚੱਲਣਗੇ। ਫਿਰ ਉਹ ਰਾਜੇ ਦੇ ਪੁੱਤਰ ਨੂੰ ਉਨ੍ਹਾਂ ਸਾਮ੍ਹਣੇ ਲਿਆਇਆ।+
-
-
2 ਇਤਿਹਾਸ 23:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਯਹੋਯਾਦਾ ਨੇ ਸੱਤਵੇਂ ਸਾਲ ਦਲੇਰੀ ਦਿਖਾਈ ਅਤੇ ਸੌ-ਸੌ ਦੇ ਮੁਖੀਆਂ ਯਾਨੀ ਯਰੋਹਾਮ ਦੇ ਪੁੱਤਰ ਅਜ਼ਰਯਾਹ, ਯਹੋਹਾਨਾਨ ਦੇ ਪੁੱਤਰ ਇਸਮਾਏਲ, ਓਬੇਦ ਦੇ ਪੁੱਤਰ ਅਜ਼ਰਯਾਹ, ਅਦਾਯਾਹ ਦੇ ਪੁੱਤਰ ਮਾਸੇਯਾਹ ਅਤੇ ਜ਼ਿਕਰੀ ਦੇ ਪੁੱਤਰ ਅਲੀਸ਼ਾਫਾਟ ਨਾਲ ਇਕਰਾਰ ਕੀਤਾ।+
-
-
2 ਇਤਿਹਾਸ 24:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਯਹੋਯਾਦਾ ਬੁੱਢਾ ਹੋ ਗਿਆ ਤੇ ਲੰਬੀ ਉਮਰ ਭੋਗ ਕੇ ਮਰ ਗਿਆ; ਉਸ ਦੀ ਮੌਤ ਵੇਲੇ ਉਸ ਦੀ ਉਮਰ 130 ਸਾਲ ਸੀ।
-