-
2 ਰਾਜਿਆਂ 22:4-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “ਮਹਾਂ ਪੁਜਾਰੀ ਹਿਲਕੀਯਾਹ+ ਕੋਲ ਜਾਹ ਅਤੇ ਉਹ ਯਹੋਵਾਹ ਦੇ ਭਵਨ ਵਿਚ ਲਿਆਂਦਾ ਜਾਂਦਾ ਸਾਰਾ ਪੈਸਾ ਲਵੇ+ ਜੋ ਪੈਸਾ ਦਰਬਾਨਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਹੈ।+ 5 ਉਹ ਇਹ ਪੈਸਾ ਉਨ੍ਹਾਂ ਨੂੰ ਦੇਣ ਜੋ ਯਹੋਵਾਹ ਦੇ ਭਵਨ ਵਿਚ ਹੁੰਦੇ ਕੰਮ ਦੀ ਨਿਗਰਾਨੀ ਕਰਦੇ ਹਨ ਅਤੇ ਉਹ ਅੱਗੋਂ ਇਹ ਪੈਸਾ ਯਹੋਵਾਹ ਦੇ ਭਵਨ ਵਿਚ ਕੰਮ ਕਰਨ ਵਾਲਿਆਂ ਨੂੰ ਦੇਣਗੇ ਜਿਨ੍ਹਾਂ ਨੇ ਭਵਨ ਦੀ ਟੁੱਟ-ਭੱਜ* ਦੀ ਮੁਰੰਮਤ ਕਰਨੀ ਹੈ,+ 6 ਯਾਨੀ ਕਾਰੀਗਰਾਂ, ਉਸਾਰੀ ਦਾ ਕੰਮ ਕਰਨ ਵਾਲਿਆਂ ਅਤੇ ਰਾਜਗੀਰੀ ਕਰਨ ਵਾਲਿਆਂ ਨੂੰ; ਉਹ ਇਸ ਨਾਲ ਭਵਨ ਦੀ ਮੁਰੰਮਤ ਲਈ ਲੱਕੜਾਂ ਅਤੇ ਤਰਾਸ਼ੇ ਹੋਏ ਪੱਥਰ ਖ਼ਰੀਦਣ।+
-
-
2 ਇਤਿਹਾਸ 24:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਰਾਜਾ ਅਤੇ ਯਹੋਯਾਦਾ ਇਹ ਪੈਸਾ ਯਹੋਵਾਹ ਦੇ ਭਵਨ ਦੀ ਸੇਵਾ ਦੇ ਕੰਮ ਦੀ ਨਿਗਰਾਨੀ ਕਰਨ ਵਾਲਿਆਂ ਨੂੰ ਦਿੰਦੇ ਸਨ ਅਤੇ ਉਹ ਯਹੋਵਾਹ ਦੇ ਭਵਨ ਦੀ ਮੁਰੰਮਤ ਲਈ ਪੱਥਰ ਕੱਟਣ ਵਾਲਿਆਂ ਤੇ ਕਾਰੀਗਰਾਂ ਨੂੰ ਮਜ਼ਦੂਰੀ ʼਤੇ ਲਾਉਂਦੇ ਸਨ,+ ਨਾਲੇ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨ ਲਈ ਲੋਹੇ ਤੇ ਤਾਂਬੇ ਦਾ ਕੰਮ ਕਰਨ ਵਾਲਿਆਂ ਨੂੰ।
-