ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 6:3-8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਪਰ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦਾ ਸੰਦੂਕ ਅਬੀਨਾਦਾਬ ਦੇ ਘਰੋਂ+ ਲਿਆਉਣ ਲਈ ਇਸ ਨੂੰ ਇਕ ਨਵੇਂ ਗੱਡੇ ਉੱਤੇ ਰੱਖ ਦਿੱਤਾ।+ ਇਹ ਘਰ ਪਹਾੜੀ ਉੱਤੇ ਸੀ; ਅਬੀਨਾਦਾਬ ਦੇ ਪੁੱਤਰ ਊਜ਼ਾਹ ਤੇ ਅਹਯੋ ਉਸ ਨਵੇਂ ਗੱਡੇ ਦੇ ਅੱਗੇ-ਅੱਗੇ ਚੱਲ ਰਹੇ ਸਨ।

      4 ਉਹ ਪਹਾੜੀ ਉੱਤੇ ਸਥਿਤ ਅਬੀਨਾਦਾਬ ਦੇ ਘਰੋਂ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਕੇ ਤੁਰ ਪਏ ਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਚੱਲ ਰਿਹਾ ਸੀ। 5 ਦਾਊਦ ਅਤੇ ਇਜ਼ਰਾਈਲ ਦਾ ਸਾਰਾ ਘਰਾਣਾ ਯਹੋਵਾਹ ਦੇ ਅੱਗੇ ਸਨੋਬਰ ਦੀ ਲੱਕੜ ਦੇ ਬਣੇ ਸਾਜ਼, ਰਬਾਬਾਂ, ਤਾਰਾਂ ਵਾਲੇ ਹੋਰ ਸਾਜ਼,+ ਡਫਲੀਆਂ,+ ਖੰਜਰੀਆਂ ਤੇ ਛੈਣੇ ਵਜਾਉਂਦਾ ਹੋਇਆ ਜਸ਼ਨ ਮਨਾ ਰਿਹਾ ਸੀ।+ 6 ਪਰ ਜਦੋਂ ਉਹ ਨਾਕੋਨ ਦੇ ਪਿੜ* ਕੋਲ ਆਏ, ਤਾਂ ਊਜ਼ਾਹ ਨੇ ਆਪਣਾ ਹੱਥ ਸੱਚੇ ਪਰਮੇਸ਼ੁਰ ਦੇ ਸੰਦੂਕ ਵੱਲ ਵਧਾ ਕੇ ਇਸ ਨੂੰ ਫੜ ਲਿਆ+ ਕਿਉਂਕਿ ਬਲਦ ਇਸ ਨੂੰ ਡੇਗਣ ਲੱਗੇ ਸਨ। 7 ਉਸ ਵੇਲੇ ਯਹੋਵਾਹ ਦਾ ਗੁੱਸਾ ਊਜ਼ਾਹ ʼਤੇ ਭੜਕਿਆ ਅਤੇ ਸੱਚੇ ਪਰਮੇਸ਼ੁਰ ਨੇ ਉਸ ਦੇ ਨਿਰਾਦਰ ਭਰੇ ਕੰਮ ਕਰਕੇ ਉਸ ਨੂੰ ਮਾਰਿਆ+ ਤੇ ਉਹ ਸੱਚੇ ਪਰਮੇਸ਼ੁਰ ਦੇ ਸੰਦੂਕ ਕੋਲ ਉੱਥੇ ਹੀ ਮਰ ਗਿਆ। 8 ਪਰ ਦਾਊਦ ਨੂੰ ਗੁੱਸਾ ਚੜ੍ਹਿਆ* ਕਿਉਂਕਿ ਯਹੋਵਾਹ ਦਾ ਕ੍ਰੋਧ ਊਜ਼ਾਹ ਉੱਤੇ ਭੜਕਿਆ ਸੀ; ਅਤੇ ਉਸ ਜਗ੍ਹਾ ਨੂੰ ਅੱਜ ਤਕ ਪਰਸ-ਉੱਜ਼ਾ* ਕਿਹਾ ਜਾਂਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ