13 ਹਬਰੋਨ ਤੋਂ ਆਉਣ ਤੋਂ ਬਾਅਦ ਦਾਊਦ ਨੇ ਯਰੂਸ਼ਲਮ ਵਿਚ ਹੋਰ ਰਖੇਲਾਂ ਰੱਖੀਆਂ+ ਤੇ ਕੁਝ ਹੋਰ ਔਰਤਾਂ ਨਾਲ ਵਿਆਹ ਕਰਾਏ ਅਤੇ ਦਾਊਦ ਦੇ ਹੋਰ ਧੀਆਂ-ਪੁੱਤਰ ਪੈਦਾ ਹੋਏ।+ 14 ਯਰੂਸ਼ਲਮ ਵਿਚ ਪੈਦਾ ਹੋਏ ਉਸ ਦੇ ਪੁੱਤਰਾਂ ਦੇ ਨਾਂ ਇਹ ਸਨ: ਸ਼ਮੂਆ, ਸ਼ੋਬਾਬ, ਨਾਥਾਨ,+ ਸੁਲੇਮਾਨ,+ 15 ਯਿਬਹਾਰ, ਅਲੀਸ਼ੂਆ, ਨਫਗ, ਯਾਫੀਆ, 16 ਅਲੀਸ਼ਾਮਾ, ਅਲਯਾਦਾ ਅਤੇ ਅਲੀਫਾਲਟ।