-
2 ਸਮੂਏਲ 5:19-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਦਾਊਦ ਨੇ ਯਹੋਵਾਹ ਤੋਂ ਇਹ ਸਲਾਹ ਮੰਗੀ:+ “ਕੀ ਮੈਂ ਜਾ ਕੇ ਫਲਿਸਤੀਆਂ ʼਤੇ ਚੜ੍ਹਾਈ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਹੱਥ ਵਿਚ ਦੇ ਦੇਵੇਂਗਾ?” ਯਹੋਵਾਹ ਨੇ ਦਾਊਦ ਨੂੰ ਜਵਾਬ ਦਿੱਤਾ: “ਹਾਂ ਚੜ੍ਹਾਈ ਕਰ, ਮੈਂ ਫਲਿਸਤੀਆਂ ਨੂੰ ਤੇਰੇ ਹੱਥ ਵਿਚ ਜ਼ਰੂਰ ਦਿਆਂਗਾ।”+ 20 ਇਸ ਲਈ ਦਾਊਦ ਬਆਲ-ਪਰਾਸੀਮ ਆਇਆ ਤੇ ਦਾਊਦ ਨੇ ਉੱਥੇ ਫਲਿਸਤੀਆਂ ਨੂੰ ਮਾਰ ਸੁੱਟਿਆ। ਉਸ ਨੇ ਕਿਹਾ: “ਯਹੋਵਾਹ ਮੇਰੇ ਅੱਗੇ-ਅੱਗੇ ਜਾ ਕੇ ਦੁਸ਼ਮਣਾਂ ʼਤੇ ਇਵੇਂ ਟੁੱਟ ਪਿਆ+ ਜਿਵੇਂ ਪਾਣੀ ਆਪਣੇ ਜ਼ੋਰ ਨਾਲ ਕੰਧ ਢਾਹ ਦਿੰਦਾ ਹੈ।” ਇਸੇ ਕਰਕੇ ਉਸ ਨੇ ਉਸ ਜਗ੍ਹਾ ਦਾ ਨਾਂ ਬਆਲ-ਪਰਾਸੀਮ* ਰੱਖਿਆ।+ 21 ਫਲਿਸਤੀ ਆਪਣੀਆਂ ਮੂਰਤਾਂ ਉੱਥੇ ਛੱਡ ਗਏ ਅਤੇ ਦਾਊਦ ਤੇ ਉਸ ਦੇ ਆਦਮੀ ਉਨ੍ਹਾਂ ਨੂੰ ਚੁੱਕ ਕੇ ਲੈ ਗਏ।
-