105 ਯਹੋਵਾਹ ਦਾ ਧੰਨਵਾਦ ਕਰੋ+ ਅਤੇ ਉਸ ਦਾ ਨਾਂ ਲੈ ਕੇ ਪੁਕਾਰੋ,
ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਕੰਮਾਂ ਦਾ ਐਲਾਨ ਕਰੋ!+
2 ਉਸ ਲਈ ਗੀਤ ਗਾਓ ਅਤੇ ਉਸ ਦਾ ਗੁਣਗਾਨ ਕਰੋ
ਅਤੇ ਉਸ ਦੇ ਸਾਰੇ ਹੈਰਾਨੀਜਨਕ ਕੰਮਾਂ ʼਤੇ ਸੋਚ-ਵਿਚਾਰ ਕਰੋ।+
3 ਉਸ ਦੇ ਪਵਿੱਤਰ ਨਾਂ ਬਾਰੇ ਮਾਣ ਨਾਲ ਗੱਲਾਂ ਕਰੋ।+
ਯਹੋਵਾਹ ਦੀ ਭਾਲ ਕਰਨ ਵਾਲਿਆਂ ਦੇ ਦਿਲ ਬਾਗ਼-ਬਾਗ਼ ਹੋਣ।+
4 ਯਹੋਵਾਹ ਦੀ ਭਾਲ ਕਰੋ+ ਅਤੇ ਉਸ ਤੋਂ ਤਾਕਤ ਮੰਗੋ।
ਉਸ ਦੀ ਮਿਹਰ ਪਾਉਣ ਦਾ ਜਤਨ ਕਰਦੇ ਰਹੋ।
5 ਉਸ ਦੇ ਹੈਰਾਨੀਜਨਕ ਕੰਮ,
ਹਾਂ, ਉਸ ਦੇ ਚਮਤਕਾਰ ਅਤੇ ਉਸ ਦੇ ਸੁਣਾਏ ਫ਼ੈਸਲੇ ਯਾਦ ਕਰੋ,+
6 ਹੇ ਪਰਮੇਸ਼ੁਰ ਦੇ ਸੇਵਕ ਅਬਰਾਹਾਮ ਦੀ ਸੰਤਾਨ,+
ਹੇ ਯਾਕੂਬ ਦੇ ਪੁੱਤਰੋ, ਜਿਨ੍ਹਾਂ ਨੂੰ ਉਸ ਨੇ ਚੁਣਿਆ ਹੈ,+ ਇਹ ਸਭ ਯਾਦ ਕਰੋ।