-
2 ਸਮੂਏਲ 7:21-24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਤੂੰ ਆਪਣੇ ਬਚਨ ਦੀ ਖ਼ਾਤਰ ਅਤੇ ਆਪਣੀ ਇੱਛਾ ਅਨੁਸਾਰ* ਇਹ ਸਾਰੇ ਵੱਡੇ-ਵੱਡੇ ਕੰਮ ਕੀਤੇ ਤੇ ਇਨ੍ਹਾਂ ਨੂੰ ਆਪਣੇ ਸੇਵਕ ਅੱਗੇ ਜ਼ਾਹਰ ਕੀਤਾ।+ 22 ਇਸੇ ਕਰਕੇ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਸੱਚ-ਮੁੱਚ ਮਹਾਨ ਹੈਂ।+ ਤੇਰੇ ਵਰਗਾ ਕੋਈ ਹੈ ਹੀ ਨਹੀਂ+ ਅਤੇ ਤੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ;+ ਇਸ ਗੱਲ ਦੀ ਪੁਸ਼ਟੀ ਉਨ੍ਹਾਂ ਸਾਰੀਆਂ ਗੱਲਾਂ ਤੋਂ ਹੁੰਦੀ ਹੈ ਜੋ ਅਸੀਂ ਆਪਣੇ ਕੰਨੀਂ ਸੁਣੀਆਂ ਹਨ। 23 ਧਰਤੀ ਉੱਤੇ ਤੇਰੀ ਪਰਜਾ ਇਜ਼ਰਾਈਲ ਵਰਗੀ ਹੋਰ ਕਿਹੜੀ ਕੌਮ ਹੈ?+ ਪਰਮੇਸ਼ੁਰ ਨੇ ਆਪ ਜਾ ਕੇ ਉਨ੍ਹਾਂ ਲੋਕਾਂ ਨੂੰ ਛੁਡਾਇਆ ਤਾਂਕਿ ਉਹ ਉਸ ਦੀ ਪਰਜਾ ਬਣਨ+ ਤੇ ਉਸ ਨੇ ਉਨ੍ਹਾਂ ਲਈ ਵੱਡੇ-ਵੱਡੇ ਤੇ ਅਸਚਰਜ ਕੰਮ ਕਰ ਕੇ+ ਆਪਣਾ ਨਾਂ ਬੁਲੰਦ ਕੀਤਾ।+ ਤੂੰ ਆਪਣੀ ਪਰਜਾ ਦੀ ਖ਼ਾਤਰ, ਜਿਸ ਨੂੰ ਤੂੰ ਮਿਸਰ ਤੋਂ ਆਪਣੇ ਲਈ ਛੁਡਾਇਆ ਸੀ, ਕੌਮਾਂ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਭਜਾ ਦਿੱਤਾ। 24 ਤੂੰ ਆਪਣੇ ਇਜ਼ਰਾਈਲੀ ਲੋਕਾਂ ਨੂੰ ਹਮੇਸ਼ਾ ਲਈ ਆਪਣੀ ਪਰਜਾ ਬਣਾਇਆ;+ ਅਤੇ ਹੇ ਯਹੋਵਾਹ, ਤੂੰ ਉਨ੍ਹਾਂ ਦਾ ਪਰਮੇਸ਼ੁਰ ਬਣ ਗਿਆ।+
-