9 ਜਦੋਂ ਲੇਆਹ ਨੇ ਦੇਖਿਆ ਕਿ ਹੁਣ ਉਸ ਦੇ ਬੱਚੇ ਨਹੀਂ ਹੋ ਰਹੇ ਸਨ, ਤਾਂ ਉਸ ਨੇ ਯਾਕੂਬ ਨੂੰ ਆਪਣੀ ਨੌਕਰਾਣੀ ਜਿਲਫਾਹ ਦਿੱਤੀ ਤਾਂਕਿ ਉਹ ਉਸ ਦੀ ਪਤਨੀ ਬਣੇ।+ 10 ਲੇਆਹ ਦੀ ਨੌਕਰਾਣੀ ਜਿਲਫਾਹ ਨੇ ਯਾਕੂਬ ਦੇ ਮੁੰਡੇ ਨੂੰ ਜਨਮ ਦਿੱਤਾ। 11 ਲੇਆਹ ਨੇ ਕਿਹਾ: “ਮੈਨੂੰ ਕਿੰਨੀ ਵੱਡੀ ਬਰਕਤ ਮਿਲੀ ਹੈ!” ਇਸ ਲਈ ਉਸ ਨੇ ਮੁੰਡੇ ਦਾ ਨਾਂ ਗਾਦ+ ਰੱਖਿਆ।