-
ਲੇਵੀਆਂ 26:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 “‘ਜਦੋਂ ਤੂੰ ਆਪਣੇ ਦੁਸ਼ਮਣਾਂ ਦੇ ਦੇਸ਼ ਵਿਚ ਹੋਵੇਂਗਾ ਅਤੇ ਇਹ ਦੇਸ਼ ਉਜਾੜ ਪਿਆ ਹੋਵੇਗਾ, ਤਾਂ ਉਸ ਸਮੇਂ ਤੇਰਾ ਦੇਸ਼ ਸਬਤਾਂ ਦਾ ਘਾਟਾ ਪੂਰਾ ਕਰੇਗਾ। ਉਸ ਸਮੇਂ ਤੇਰਾ ਦੇਸ਼ ਆਰਾਮ ਕਰੇਗਾ ਕਿਉਂਕਿ ਇਸ ਨੇ ਸਬਤਾਂ ਦਾ ਘਾਟਾ ਪੂਰਾ ਕਰਨਾ ਹੈ।+
-
-
1 ਰਾਜਿਆਂ 8:46-50ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
46 “ਜੇ ਉਹ ਤੇਰੇ ਖ਼ਿਲਾਫ਼ ਪਾਪ ਕਰਨ (ਕਿਉਂਕਿ ਅਜਿਹਾ ਕੋਈ ਆਦਮੀ ਨਹੀਂ ਜੋ ਪਾਪ ਨਾ ਕਰਦਾ ਹੋਵੇ)+ ਅਤੇ ਤੇਰਾ ਕ੍ਰੋਧ ਉਨ੍ਹਾਂ ਉੱਤੇ ਭੜਕੇ ਤੇ ਤੂੰ ਉਨ੍ਹਾਂ ਨੂੰ ਦੁਸ਼ਮਣ ਦੇ ਹੱਥ ਦੇ ਦੇਵੇਂ ਅਤੇ ਉਹ ਉਨ੍ਹਾਂ ਨੂੰ ਬੰਦੀ ਬਣਾ ਕੇ ਦੁਸ਼ਮਣ ਦੇ ਦੇਸ਼ ਲੈ ਜਾਣ, ਚਾਹੇ ਦੂਰ ਜਾਂ ਨੇੜੇ;+ 47 ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਲਿਜਾਣ ਵਾਲਿਆਂ ਦੇ ਦੇਸ਼ ਵਿਚ ਉਨ੍ਹਾਂ ਦੀ ਸੁਰਤ ਟਿਕਾਣੇ ਆਵੇ+ ਤੇ ਉਹ ਤੇਰੇ ਵੱਲ ਮੁੜਨ+ ਅਤੇ ਦੁਸ਼ਮਣ ਦੇ ਦੇਸ਼ ਵਿਚ ਉਹ ਤੇਰੇ ਤੋਂ ਇਹ ਕਹਿ ਕੇ ਰਹਿਮ ਦੀ ਭੀਖ ਮੰਗਣ,+ ‘ਅਸੀਂ ਪਾਪ ਕੀਤਾ ਹੈ, ਸਾਡੇ ਤੋਂ ਗ਼ਲਤੀ ਹੋਈ ਹੈ; ਅਸੀਂ ਦੁਸ਼ਟਤਾ ਕੀਤੀ ਹੈ,’+ 48 ਅਤੇ ਬੰਦੀ ਬਣਾ ਕੇ ਲਿਜਾਣ ਵਾਲੇ ਦੁਸ਼ਮਣਾਂ ਦੇ ਦੇਸ਼ ਵਿਚ ਉਹ ਪੂਰੇ ਦਿਲ ਤੇ ਪੂਰੀ ਜਾਨ ਨਾਲ ਤੇਰੇ ਵੱਲ ਮੁੜਨ+ ਅਤੇ ਉਹ ਆਪਣੇ ਉਸ ਦੇਸ਼ ਦੀ ਦਿਸ਼ਾ ਵੱਲ ਜੋ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ ਤੇ ਤੇਰੇ ਚੁਣੇ ਹੋਏ ਸ਼ਹਿਰ ਤੇ ਉਸ ਭਵਨ ਦੀ ਦਿਸ਼ਾ ਵੱਲ ਜੋ ਮੈਂ ਤੇਰੇ ਨਾਂ ਲਈ ਬਣਾਇਆ ਹੈ, ਪ੍ਰਾਰਥਨਾ ਕਰਨ,+ 49 ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਤੇ ਮਿਹਰ ਲਈ ਕੀਤੀ ਉਨ੍ਹਾਂ ਦੀ ਬੇਨਤੀ ਸੁਣੀਂ+ ਤੇ ਉਨ੍ਹਾਂ ਦੇ ਪੱਖ ਵਿਚ ਨਿਆਂ ਕਰੀਂ 50 ਅਤੇ ਆਪਣੇ ਲੋਕਾਂ ਨੂੰ ਮਾਫ਼ ਕਰੀਂ ਜਿਨ੍ਹਾਂ ਨੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ, ਹਾਂ, ਉਹ ਸਾਰੇ ਅਪਰਾਧ ਮਾਫ਼ ਕਰੀਂ ਜੋ ਉਨ੍ਹਾਂ ਨੇ ਤੇਰੇ ਵਿਰੁੱਧ ਕੀਤੇ ਹਨ। ਤੂੰ ਬੰਦੀ ਬਣਾਉਣ ਵਾਲਿਆਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਨੂੰ ਦਇਆ ਦੇ ਭਾਗੀ ਬਣਾਈਂ ਤੇ ਉਹ ਉਨ੍ਹਾਂ ਉੱਤੇ ਰਹਿਮ ਕਰਨਗੇ+
-
-
ਦਾਨੀਏਲ 9:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਹੇ ਯਹੋਵਾਹ, ਸਿਰਫ਼ ਤੂੰ ਹੀ ਸਹੀ ਹੈਂ, ਪਰ ਸਾਡੇ ਚਿਹਰਿਆਂ ʼਤੇ, ਹਾਂ, ਯਹੂਦਾਹ ਦੇ ਲੋਕਾਂ, ਯਰੂਸ਼ਲਮ ਦੇ ਵਾਸੀਆਂ ਅਤੇ ਇਜ਼ਰਾਈਲ ਦੇ ਸਾਰੇ ਲੋਕਾਂ ਦੇ ਚਿਹਰਿਆਂ ʼਤੇ ਸ਼ਰਮਿੰਦਗੀ ਛਾਈ ਹੈ ਜਿਨ੍ਹਾਂ ਨੂੰ ਤੂੰ ਦੂਰ ਅਤੇ ਨੇੜੇ ਖਿੰਡਾ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਤੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ।+
-