14 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਸ ਗੱਲ ਨੂੰ ਯਾਦ ਰੱਖਣ ਲਈ ਇਕ ਕਿਤਾਬ ਵਿਚ ਲਿਖ ਲੈ ਅਤੇ ਯਹੋਸ਼ੁਆ ਨੂੰ ਇਸ ਬਾਰੇ ਦੱਸ, ‘ਮੈਂ ਅਮਾਲੇਕੀਆਂ ਦਾ ਨਾਂ ਇਸ ਧਰਤੀ ਤੋਂ ਪੂਰੀ ਤਰ੍ਹਾਂ ਮਿਟਾ ਦਿਆਂਗਾ ਅਤੇ ਉਨ੍ਹਾਂ ਨੂੰ ਕਦੀ ਯਾਦ ਨਹੀਂ ਕੀਤਾ ਜਾਵੇਗਾ।’”+ 15 ਇਸ ਤੋਂ ਬਾਅਦ ਮੂਸਾ ਨੇ ਇਕ ਵੇਦੀ ਬਣਾਈ ਅਤੇ ਉਸ ਦਾ ਨਾਂ ਯਹੋਵਾਹ-ਨਿੱਸੀ ਰੱਖਿਆ।