16 ਏਲੀਯਾਹ ਨੇ ਰਾਜੇ ਨੂੰ ਜਾ ਕੇ ਕਿਹਾ, “ਯਹੋਵਾਹ ਇਹ ਕਹਿੰਦਾ ਹੈ: ‘ਤੂੰ ਅਕਰੋਨ+ ਦੇ ਦੇਵਤੇ ਬਆਲ-ਜ਼ਬੂਬ ਤੋਂ ਪੁੱਛਣ ਲਈ ਬੰਦਿਆਂ ਨੂੰ ਭੇਜਿਆ। ਕੀ ਇਸ ਲਈ ਕਿ ਇਜ਼ਰਾਈਲ ਵਿਚ ਕੋਈ ਪਰਮੇਸ਼ੁਰ ਨਹੀਂ?+ ਤੂੰ ਉਸ ਕੋਲੋਂ ਕਿਉਂ ਨਾ ਪੁੱਛਿਆ? ਇਸ ਲਈ ਜਿਸ ਪਲੰਘ ʼਤੇ ਤੂੰ ਲੰਮਾ ਪਿਆ ਹੈਂ, ਤੂੰ ਉਸ ਤੋਂ ਨਹੀਂ ਉੱਠੇਂਗਾ ਕਿਉਂਕਿ ਤੂੰ ਜ਼ਰੂਰ ਮਰ ਜਾਵੇਂਗਾ।’”