-
2 ਰਾਜਿਆਂ 11:9-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਸੌ-ਸੌ ਦੇ ਮੁਖੀਆਂ+ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਯਾਦਾ ਪੁਜਾਰੀ ਨੇ ਹੁਕਮ ਦਿੱਤਾ ਸੀ। ਹਰੇਕ ਨੇ ਆਪਣੇ ਆਦਮੀਆਂ ਨੂੰ ਨਾਲ ਲਿਆ ਜਿਨ੍ਹਾਂ ਦੀ ਸਬਤ ਦੇ ਦਿਨ ਵਾਰੀ ਲੱਗੀ ਸੀ ਤੇ ਜਿਨ੍ਹਾਂ ਦੀ ਸਬਤ ਦੇ ਦਿਨ ਵਾਰੀ ਨਹੀਂ ਵੀ ਲੱਗੀ ਸੀ। ਉਹ ਯਹੋਯਾਦਾ ਪੁਜਾਰੀ ਕੋਲ ਆਏ।+ 10 ਫਿਰ ਪੁਜਾਰੀ ਨੇ ਸੌ-ਸੌ ਦੇ ਮੁਖੀਆਂ ਨੂੰ ਰਾਜਾ ਦਾਊਦ ਦੇ ਬਰਛੇ ਅਤੇ ਗੋਲ ਢਾਲਾਂ ਦਿੱਤੀਆਂ ਜੋ ਯਹੋਵਾਹ ਦੇ ਭਵਨ ਵਿਚ ਪਈਆਂ ਸਨ। 11 ਮਹਿਲ ਦੇ ਪਹਿਰੇਦਾਰ+ ਆਪਣੇ ਹੱਥਾਂ ਵਿਚ ਹਥਿਆਰ ਲੈ ਕੇ ਆਪੋ-ਆਪਣੀ ਜਗ੍ਹਾ ਤੈਨਾਤ ਹੋ ਗਏ। ਉਹ ਭਵਨ ਦੇ ਸੱਜੇ ਪਾਸੇ ਤੋਂ ਲੈ ਕੇ ਭਵਨ ਦੇ ਖੱਬੇ ਪਾਸੇ ਤਕ ਵੇਦੀ+ ਅਤੇ ਭਵਨ ਦੇ ਲਾਗੇ ਯਾਨੀ ਰਾਜੇ ਦੇ ਚਾਰੇ ਪਾਸੇ ਖੜ੍ਹੇ ਹੋ ਗਏ। 12 ਇਸ ਤੋਂ ਬਾਅਦ, ਯਹੋਯਾਦਾ ਰਾਜੇ ਦੇ ਪੁੱਤਰ+ ਨੂੰ ਬਾਹਰ ਲਿਆਇਆ ਤੇ ਉਸ ਦੇ ਸਿਰ ʼਤੇ ਤਾਜ ਰੱਖਿਆ ਅਤੇ ਫਿਰ ਗਵਾਹੀ-ਪੱਤਰੀ*+ ਰੱਖੀ। ਉਨ੍ਹਾਂ ਨੇ ਉਸ ਨੂੰ ਨਿਯੁਕਤ* ਕੀਤਾ ਤੇ ਰਾਜਾ ਬਣਾਇਆ। ਫਿਰ ਉਹ ਤਾੜੀਆਂ ਮਾਰ ਕੇ ਕਹਿਣ ਲੱਗੇ: “ਰਾਜਾ ਯੁਗੋ-ਯੁਗ ਜੀਵੇ!”+
-