20 ਅਗਲੀ ਸਵੇਰ ਉਹ ਜਲਦੀ ਉੱਠੇ ਤੇ ਤਕੋਆ ਦੀ ਉਜਾੜ ਵੱਲ ਨੂੰ ਚਲੇ ਗਏ।+ ਜਦੋਂ ਉਹ ਜਾ ਰਹੇ ਸਨ, ਤਾਂ ਯਹੋਸ਼ਾਫ਼ਾਟ ਨੇ ਖੜ੍ਹ ਕੇ ਕਿਹਾ: “ਹੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਓ, ਮੇਰੀ ਗੱਲ ਸੁਣੋ! ਆਪਣੇ ਪਰਮੇਸ਼ੁਰ ਯਹੋਵਾਹ ʼਤੇ ਨਿਹਚਾ ਕਰੋ ਤਾਂਕਿ ਤੁਸੀਂ ਡਟ ਕੇ ਖੜ੍ਹੇ ਰਹਿ ਸਕੋ। ਉਸ ਦੇ ਨਬੀਆਂ ʼਤੇ ਨਿਹਚਾ ਕਰੋ+ ਅਤੇ ਤੁਸੀਂ ਸਫ਼ਲ ਹੋਵੋਗੇ।”