-
ਯਿਰਮਿਯਾਹ 26:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਯਹੂਦਾਹ ਦੇ ਰਾਜੇ ਹਿਜ਼ਕੀਯਾਹ+ ਦੇ ਦਿਨਾਂ ਵਿਚ ਮੋਰਸ਼ਥ ਦਾ ਰਹਿਣ ਵਾਲਾ ਮੀਕਾਹ+ ਭਵਿੱਖਬਾਣੀ ਕਰਦਾ ਹੁੰਦਾ ਸੀ। ਉਸ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਕਿਹਾ, ‘ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:
“ਸੀਓਨ ਨੂੰ ਖੇਤ ਵਾਂਗ ਵਾਹਿਆ ਜਾਵੇਗਾ,
ਯਰੂਸ਼ਲਮ ਮਲਬੇ ਦਾ ਢੇਰ ਬਣ ਜਾਵੇਗਾ+
ਅਤੇ ਉਹ ਪਹਾੜ* ਸੰਘਣਾ ਜੰਗਲ ਬਣ ਜਾਵੇਗਾ ਜਿੱਥੇ ਪਰਮੇਸ਼ੁਰ ਦਾ ਘਰ ਹੈ।”’+
19 “ਕੀ ਉਸ ਵੇਲੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਅਤੇ ਯਹੂਦਾਹ ਦੇ ਲੋਕਾਂ ਨੇ ਉਸ ਨੂੰ ਜਾਨੋਂ ਮਾਰਿਆ ਸੀ? ਕੀ ਉਹ ਯਹੋਵਾਹ ਤੋਂ ਨਹੀਂ ਡਰਿਆ ਸੀ ਅਤੇ ਯਹੋਵਾਹ ਅੱਗੇ ਮਿਹਰ ਲਈ ਤਰਲੇ ਨਹੀਂ ਕੀਤੇ ਸਨ? ਇਸ ਕਰਕੇ ਯਹੋਵਾਹ ਨੇ ਆਪਣਾ ਮਨ ਬਦਲ ਕੇ* ਉਨ੍ਹਾਂ ਉੱਤੇ ਬਿਪਤਾ ਨਹੀਂ ਲਿਆਂਦੀ ਜੋ ਉਸ ਨੇ ਉਨ੍ਹਾਂ ਉੱਤੇ ਲਿਆਉਣ ਬਾਰੇ ਕਿਹਾ ਸੀ।+ ਇਸ ਤਰ੍ਹਾਂ ਕਰ ਕੇ* ਅਸੀਂ ਆਪਣੇ ਉੱਤੇ ਵੱਡੀ ਬਿਪਤਾ ਲਿਆਵਾਂਗੇ।
-