-
ਬਿਵਸਥਾ ਸਾਰ 3:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਅਸੀਂ ਉਸ ਦੇ ਸਾਰੇ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ। ਅਜਿਹਾ ਕੋਈ ਸ਼ਹਿਰ ਨਹੀਂ ਸੀ ਜਿਸ ʼਤੇ ਅਸੀਂ ਕਬਜ਼ਾ ਨਾ ਕੀਤਾ ਹੋਵੇ। ਅਸੀਂ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਯਾਨੀ ਅਰਗੋਬ ਦੇ ਸਾਰੇ ਇਲਾਕੇ ਦੇ 60 ਸ਼ਹਿਰਾਂ ʼਤੇ ਕਬਜ਼ਾ ਕਰ ਲਿਆ।+ 5 ਇਹ ਸਾਰੇ ਕਿਲੇਬੰਦ ਸ਼ਹਿਰ ਸਨ ਜਿਨ੍ਹਾਂ ਦੀਆਂ ਉੱਚੀਆਂ-ਉੱਚੀਆਂ ਕੰਧਾਂ, ਦਰਵਾਜ਼ੇ ਅਤੇ ਕੁੰਡੇ ਸਨ। ਨਾਲੇ ਅਸੀਂ ਬਹੁਤ ਸਾਰੇ ਬਿਨਾਂ ਕੰਧਾਂ ਵਾਲੇ ਕਸਬਿਆਂ ʼਤੇ ਵੀ ਕਬਜ਼ਾ ਕੀਤਾ।
-
-
ਬਿਵਸਥਾ ਸਾਰ 8:7-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਇਕ ਵਧੀਆ ਦੇਸ਼ ਵਿਚ ਲੈ ਕੇ ਜਾ ਰਿਹਾ ਹੈ+ ਜਿੱਥੇ ਘਾਟੀਆਂ ਅਤੇ ਪਹਾੜੀ ਇਲਾਕਿਆਂ ਵਿਚ ਪਾਣੀ ਦੀਆਂ ਨਦੀਆਂ ਤੇ ਚਸ਼ਮੇ ਵਗਦੇ ਹਨ ਅਤੇ ਡੂੰਘੇ ਪਾਣੀਆਂ ਦੇ ਸੋਮੇ ਹਨ 8 ਅਤੇ ਜਿੱਥੇ ਕਣਕ, ਜੌਂ, ਅੰਗੂਰਾਂ ਦੇ ਬਾਗ਼, ਅੰਜੀਰਾਂ ਦੇ ਦਰਖ਼ਤ, ਅਨਾਰ,+ ਜ਼ੈਤੂਨ ਦਾ ਤੇਲ ਅਤੇ ਸ਼ਹਿਦ+ ਹੈ। 9 ਉਸ ਦੇਸ਼ ਵਿਚ ਤੁਹਾਨੂੰ ਭੋਜਨ ਦੀ ਕੋਈ ਕਮੀ ਨਹੀਂ ਹੋਵੇਗੀ ਅਤੇ ਨਾ ਹੀ ਤੁਹਾਨੂੰ ਕਿਸੇ ਚੀਜ਼ ਦੀ ਘਾਟ ਹੋਵੇਗੀ। ਉੱਥੇ ਪੱਥਰਾਂ ਵਿਚ ਲੋਹਾ ਹੈ ਅਤੇ ਤੁਸੀਂ ਪਹਾੜਾਂ ਵਿੱਚੋਂ ਤਾਂਬਾ ਕੱਢੋਗੇ।
-