43 ਉਸ ਨੇ ਬਹੁਤ ਵਾਰ ਉਨ੍ਹਾਂ ਨੂੰ ਛੁਡਾਇਆ,+
ਪਰ ਉਹ ਬਗਾਵਤ ਕਰਦੇ ਰਹੇ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ+
ਅਤੇ ਉਹ ਆਪਣੀਆਂ ਗ਼ਲਤੀਆਂ ਕਰਕੇ ਬੇਇੱਜ਼ਤ ਹੁੰਦੇ ਰਹੇ।+
44 ਪਰ ਉਹ ਉਨ੍ਹਾਂ ਦਾ ਕਸ਼ਟ ਦੇਖਦਾ ਸੀ+
ਅਤੇ ਮਦਦ ਲਈ ਉਨ੍ਹਾਂ ਦੀ ਪੁਕਾਰ ਸੁਣਦਾ ਸੀ।+
45 ਉਨ੍ਹਾਂ ਦੀ ਖ਼ਾਤਰ ਉਹ ਆਪਣਾ ਇਕਰਾਰ ਯਾਦ ਕਰਦਾ ਸੀ,
ਆਪਣੇ ਬੇਹੱਦ ਅਟੱਲ ਪਿਆਰ ਕਰਕੇ ਉਨ੍ਹਾਂ ʼਤੇ ਤਰਸ ਖਾਂਦਾ ਸੀ।+