-
1 ਇਤਿਹਾਸ 9:22-27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਦਰਵਾਜ਼ਿਆਂ ਲਈ ਚੁਣੇ ਗਏ ਸਾਰੇ ਦਰਬਾਨਾਂ ਦੀ ਗਿਣਤੀ 212 ਸੀ। ਉਹ ਆਪਣੀਆਂ ਵੰਸ਼ਾਵਲੀਆਂ ਵਿਚ ਦਰਜ ਨਾਵਾਂ ਅਨੁਸਾਰ+ ਆਪਣੇ ਸ਼ਹਿਰਾਂ ਵਿਚ ਰਹਿੰਦੇ ਸਨ। ਦਾਊਦ ਅਤੇ ਸਮੂਏਲ ਦਰਸ਼ੀ+ ਨੇ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਸੀ ਕਿਉਂਕਿ ਉਹ ਭਰੋਸੇਯੋਗ ਸਨ। 23 ਉਹ ਅਤੇ ਉਨ੍ਹਾਂ ਦੇ ਪੁੱਤਰ ਯਹੋਵਾਹ ਦੇ ਘਰ ਯਾਨੀ ਤੰਬੂ ਦੇ ਭਵਨ ਦੇ ਦਰਵਾਜ਼ਿਆਂ ʼਤੇ ਪਹਿਰਾ ਦਿੰਦੇ ਸਨ।+ 24 ਦਰਬਾਨ ਚਾਰੇ ਪਾਸੇ ਸਨ—ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ।+ 25 ਸਮੇਂ-ਸਮੇਂ ਤੇ ਉਨ੍ਹਾਂ ਦੇ ਭਰਾ ਵਾਰੀ-ਵਾਰੀ ਆਪਣੇ ਸ਼ਹਿਰਾਂ ਤੋਂ ਆਉਂਦੇ ਸਨ ਤਾਂਕਿ ਉਹ ਉਨ੍ਹਾਂ ਨਾਲ ਸੱਤ ਦਿਨ ਸੇਵਾ ਕਰਨ। 26 ਚਾਰ ਮੁੱਖ* ਦਰਬਾਨ ਸਨ ਜਿਨ੍ਹਾਂ ਨੂੰ ਭਰੋਸੇਯੋਗ ਹੋਣ ਕਰਕੇ ਇਹ ਅਹੁਦਾ ਮਿਲਿਆ ਸੀ। ਉਹ ਲੇਵੀ ਸਨ ਅਤੇ ਉਹ ਸੱਚੇ ਪਰਮੇਸ਼ੁਰ ਦੇ ਘਰ ਦੇ ਕਮਰਿਆਂ* ਤੇ ਖ਼ਜ਼ਾਨਿਆਂ ਦੇ ਨਿਗਰਾਨ ਸਨ।+ 27 ਉਹ ਸੱਚੇ ਪਰਮੇਸ਼ੁਰ ਦੇ ਘਰ ਦੇ ਆਲੇ-ਦੁਆਲੇ ਆਪੋ-ਆਪਣੀ ਜਗ੍ਹਾ ʼਤੇ ਸਾਰੀ ਰਾਤ ਤੈਨਾਤ ਰਹਿੰਦੇ ਸਨ ਕਿਉਂਕਿ ਉਨ੍ਹਾਂ ਦੀ ਪਹਿਰਾ ਦੇਣ ਦੀ ਜ਼ਿੰਮੇਵਾਰੀ ਸੀ ਅਤੇ ਚਾਬੀ ਉਨ੍ਹਾਂ ਨੂੰ ਸੰਭਾਲੀ ਹੋਈ ਸੀ ਤੇ ਉਹ ਹਰ ਸਵੇਰ ਘਰ ਨੂੰ ਖੋਲ੍ਹਦੇ ਸਨ।
-