6 ਉਸ ਰਾਤ ਰਾਜੇ ਨੂੰ ਨੀਂਦ ਨਹੀਂ ਆਈ। ਇਸ ਲਈ ਉਸ ਨੇ ਇਤਿਹਾਸ ਦੀ ਕਿਤਾਬ+ ਲਿਆਉਣ ਲਈ ਕਿਹਾ ਅਤੇ ਉਹ ਰਾਜੇ ਨੂੰ ਪੜ੍ਹ ਕੇ ਸੁਣਾਈ ਗਈ। 2 ਉਸ ਵਿਚ ਲਿਖਿਆ ਗਿਆ ਸੀ ਕਿ ਮਾਰਦਕਈ ਨੇ ਖ਼ਬਰ ਦਿੱਤੀ ਸੀ ਕਿ ਰਾਜੇ ਦੇ ਦੋ ਦਰਬਾਰੀਆਂ, ਬਿਗਥਾਨਾ ਅਤੇ ਤਰਸ਼ ਨੇ ਰਾਜੇ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ ਸੀ।+ ਉਹ ਦੋਵੇਂ ਰਾਜ-ਮਹਿਲ ਦੇ ਦਰਬਾਨ ਸਨ।