5 ਵਾਕਈ, ਤੂੰ ਮੈਨੂੰ ਛੋਟੀ ਜਿਹੀ ਜ਼ਿੰਦਗੀ ਦਿੱਤੀ ਹੈ;+
ਤੇਰੀਆਂ ਨਜ਼ਰਾਂ ਵਿਚ ਮੇਰੀ ਉਮਰ ਕੁਝ ਵੀ ਨਹੀਂ।+
ਭਾਵੇਂ ਹਰ ਇਨਸਾਨ ਮਹਿਫੂਜ਼ ਲੱਗੇ, ਪਰ ਅਸਲ ਵਿਚ ਉਹ ਸਾਹ ਹੀ ਹੈ।+ (ਸਲਹ)
6 ਸੱਚ-ਮੁੱਚ ਹਰ ਇਨਸਾਨ ਦੀ ਜ਼ਿੰਦਗੀ ਪਰਛਾਵੇਂ ਵਾਂਗ ਹੈ।
ਉਹ ਬੇਕਾਰ ਵਿਚ ਦੌੜ-ਭੱਜ ਕਰਦਾ ਹੈ।
ਉਹ ਧਨ-ਦੌਲਤ ਇਕੱਠੀ ਕਰਦਾ ਹੈ, ਪਰ ਇਹ ਨਹੀਂ ਜਾਣਦਾ ਕਿ ਕੌਣ ਉਸ ਦਾ ਮਜ਼ਾ ਲਵੇਗਾ।+