-
ਕੂਚ 22:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 “ਜੇ ਤੂੰ ਕਿਸੇ ਨੂੰ ਕਰਜ਼ਾ ਦੇਣ ਵੇਲੇ ਉਸ ਦਾ ਕੱਪੜਾ ਗਹਿਣੇ ਰੱਖ ਲੈਂਦਾ ਹੈਂ,+ ਤਾਂ ਤੂੰ ਉਸ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਉਹ ਕੱਪੜਾ ਵਾਪਸ ਕਰ ਦੇ। 27 ਕਿਉਂਕਿ ਉਸ ਕੋਲ ਆਪਣਾ ਸਰੀਰ* ਢਕਣ ਲਈ ਇਹੋ ਇਕ ਕੱਪੜਾ ਹੈ; ਤਾਂ ਫਿਰ ਉਹ ਸੌਣ ਵੇਲੇ ਆਪਣੇ ਸਰੀਰ ਨੂੰ ਕਿਸ ਨਾਲ ਢਕੇਗਾ?+ ਜਦੋਂ ਉਹ ਮੇਰੇ ਅੱਗੇ ਦੁਹਾਈ ਦੇਵੇਗਾ, ਤਾਂ ਮੈਂ ਜ਼ਰੂਰ ਉਸ ਦੀ ਦੁਹਾਈ ਸੁਣਾਂਗਾ ਕਿਉਂਕਿ ਮੈਂ ਰਹਿਮਦਿਲ* ਹਾਂ।+
-
-
ਬਿਵਸਥਾ ਸਾਰ 24:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਤੂੰ ਸੂਰਜ ਢਲ਼ਦਿਆਂ ਹੀ ਉਸ ਦਾ ਗਹਿਣੇ ਰੱਖਿਆ ਕੱਪੜਾ ਜ਼ਰੂਰ ਵਾਪਸ ਮੋੜ ਦੇਈਂ ਤਾਂਕਿ ਉਹ ਆਪਣਾ ਕੱਪੜਾ ਪਾ ਕੇ ਸੌਂ ਸਕੇ।+ ਉਹ ਤੈਨੂੰ ਬਰਕਤ ਦੇਵੇਗਾ ਅਤੇ ਤੇਰਾ ਇਹ ਕੰਮ ਤੇਰੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਨੇਕ ਗਿਣਿਆ ਜਾਵੇਗਾ।
-