12 ਜੇ ਉਹ ਆਦਮੀ ਗ਼ਰੀਬ ਹੈ, ਤਾਂ ਤੂੰ ਉਸ ਦਾ ਗਹਿਣੇ ਰੱਖਿਆ ਕੱਪੜਾ ਰਾਤ ਭਰ ਆਪਣੇ ਕੋਲ ਨਾ ਰੱਖੀਂ।+ 13 ਤੂੰ ਸੂਰਜ ਢਲ਼ਦਿਆਂ ਹੀ ਉਸ ਦਾ ਗਹਿਣੇ ਰੱਖਿਆ ਕੱਪੜਾ ਜ਼ਰੂਰ ਵਾਪਸ ਮੋੜ ਦੇਈਂ ਤਾਂਕਿ ਉਹ ਆਪਣਾ ਕੱਪੜਾ ਪਾ ਕੇ ਸੌਂ ਸਕੇ।+ ਉਹ ਤੈਨੂੰ ਬਰਕਤ ਦੇਵੇਗਾ ਅਤੇ ਤੇਰਾ ਇਹ ਕੰਮ ਤੇਰੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਨੇਕ ਗਿਣਿਆ ਜਾਵੇਗਾ।