-
ਉਤਪਤ 38:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਪਰ ਲਗਭਗ ਤਿੰਨਾਂ ਮਹੀਨਿਆਂ ਬਾਅਦ ਯਹੂਦਾਹ ਨੂੰ ਖ਼ਬਰ ਮਿਲੀ: “ਤੇਰੀ ਨੂੰਹ ਤਾਮਾਰ ਵੇਸਵਾ ਬਣ ਗਈ ਹੈ ਅਤੇ ਆਪਣੀ ਬਦਚਲਣੀ ਕਰਕੇ ਗਰਭਵਤੀ ਹੋਈ ਹੈ।” ਇਹ ਸੁਣ ਕੇ ਯਹੂਦਾਹ ਨੇ ਕਿਹਾ: “ਉਸ ਨੂੰ ਬਾਹਰ ਕੱਢੋ ਅਤੇ ਜਾਨੋਂ ਮਾਰ ਕੇ ਅੱਗ ਲਾ ਦਿਓ।”+
-
-
ਲੇਵੀਆਂ 20:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “‘ਜਿਹੜਾ ਆਦਮੀ ਕਿਸੇ ਹੋਰ ਦੀ ਪਤਨੀ ਨਾਲ ਹਰਾਮਕਾਰੀ ਕਰਦਾ ਹੈ, ਉਸ ਨਾਲ ਇਸ ਤਰ੍ਹਾਂ ਕੀਤਾ ਜਾਵੇ: ਆਪਣੇ ਗੁਆਂਢੀ ਦੀ ਪਤਨੀ ਨਾਲ ਹਰਾਮਕਾਰੀ ਕਰਨ ਵਾਲੇ ਆਦਮੀ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ, ਹਾਂ, ਉਸ ਬਦਕਾਰ ਆਦਮੀ ਤੇ ਔਰਤ ਦੋਵਾਂ ਨੂੰ।+
-
-
ਬਿਵਸਥਾ ਸਾਰ 22:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 “ਜੇ ਕੋਈ ਆਦਮੀ ਕਿਸੇ ਹੋਰ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੋਇਆ ਫੜਿਆ ਜਾਵੇ, ਤਾਂ ਉਸ ਆਦਮੀ ਤੇ ਔਰਤ ਦੋਵਾਂ ਨੂੰ ਇਕੱਠਿਆਂ ਜਾਨੋਂ ਮਾਰ ਦਿੱਤਾ ਜਾਵੇ।+ ਇਸ ਤਰ੍ਹਾਂ ਤੁਸੀਂ ਇਜ਼ਰਾਈਲ ਵਿੱਚੋਂ ਇਹ ਬੁਰਾਈ ਕੱਢ ਦਿਓ।
-