-
ਉਤਪਤ 20:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਫਿਰ ਸੱਚੇ ਪਰਮੇਸ਼ੁਰ ਨੇ ਉਸ ਨੂੰ ਸੁਪਨੇ ਵਿਚ ਕਿਹਾ: “ਮੈਂ ਜਾਣਦਾ ਹਾਂ ਕਿ ਤੂੰ ਸਾਫ਼ ਮਨ ਨਾਲ ਇਸ ਤਰ੍ਹਾਂ ਕੀਤਾ ਸੀ, ਇਸ ਲਈ ਮੈਂ ਤੈਨੂੰ ਆਪਣੇ ਵਿਰੁੱਧ ਪਾਪ ਕਰਨ ਤੋਂ ਰੋਕ ਰੱਖਿਆ। ਮੈਂ ਇਸੇ ਕਰਕੇ ਤੈਨੂੰ ਉਸ ਨੂੰ ਹੱਥ ਨਹੀਂ ਲਾਉਣ ਦਿੱਤਾ। 7 ਹੁਣ ਤੂੰ ਉਸ ਆਦਮੀ ਦੀ ਪਤਨੀ ਮੋੜ ਦੇ ਕਿਉਂਕਿ ਉਹ ਆਦਮੀ ਇਕ ਨਬੀ ਹੈ+ ਅਤੇ ਉਹ ਤੇਰੇ ਲਈ ਫ਼ਰਿਆਦ ਕਰੇਗਾ+ ਅਤੇ ਤੂੰ ਜੀਉਂਦਾ ਰਹੇਂਗਾ। ਪਰ ਜੇ ਤੂੰ ਉਸ ਦੀ ਪਤਨੀ ਵਾਪਸ ਨਹੀਂ ਕਰੇਂਗਾ, ਤਾਂ ਜਾਣ ਲੈ ਕਿ ਤੂੰ ਅਤੇ ਤੇਰੇ ਘਰਾਣੇ ਦੇ ਸਾਰੇ ਲੋਕ ਜ਼ਰੂਰ ਮਰਨਗੇ।”
-
-
ਮੱਤੀ 27:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਇਸ ਤੋਂ ਇਲਾਵਾ, ਜਦੋਂ ਪਿਲਾਤੁਸ ਨਿਆਂ ਦੀ ਕੁਰਸੀ ʼਤੇ ਬੈਠਾ ਹੋਇਆ ਸੀ, ਤਾਂ ਉਸ ਦੀ ਪਤਨੀ ਨੇ ਉਸ ਨੂੰ ਇਹ ਸੁਨੇਹਾ ਘੱਲਿਆ ਸੀ: “ਉਸ ਨੇਕ ਬੰਦੇ ਨੂੰ ਹੱਥ ਨਾ ਲਾਈਂ ਕਿਉਂਕਿ ਅੱਜ ਮੈਂ ਉਸ ਕਰਕੇ ਇਕ ਭੈੜਾ ਸੁਪਨਾ ਦੇਖਿਆ ਸੀ ਜਿਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ।”
-