ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਇਤਿਹਾਸ 28:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 “ਅਤੇ ਹੇ ਮੇਰੇ ਪੁੱਤਰ ਸੁਲੇਮਾਨ, ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਤੇ ਪੂਰੇ* ਦਿਲ ਨਾਲ ਤੇ ਖ਼ੁਸ਼ੀ-ਖ਼ੁਸ਼ੀ* ਉਸ ਦੀ ਸੇਵਾ ਕਰ+ ਕਿਉਂਕਿ ਯਹੋਵਾਹ ਸਾਰੇ ਦਿਲਾਂ ਨੂੰ ਜਾਂਚਦਾ ਹੈ+ ਅਤੇ ਉਹ ਮਨ ਦੇ ਹਰ ਖ਼ਿਆਲ ਤੇ ਇਰਾਦੇ ਨੂੰ ਭਾਂਪ ਲੈਂਦਾ ਹੈ।+ ਜੇ ਤੂੰ ਉਸ ਦੀ ਭਾਲ ਕਰੇਂ, ਤਾਂ ਉਹ ਤੈਨੂੰ ਲੱਭ ਪਵੇਗਾ,+ ਪਰ ਜੇ ਤੂੰ ਉਸ ਨੂੰ ਛੱਡ ਦਿੱਤਾ, ਤਾਂ ਉਹ ਤੈਨੂੰ ਹਮੇਸ਼ਾ ਲਈ ਠੁਕਰਾ ਦੇਵੇਗਾ।+

  • ਜ਼ਬੂਰ 62:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਹੇ ਯਹੋਵਾਹ, ਤੂੰ ਅਟੱਲ ਪਿਆਰ ਦਾ ਵੀ ਸੋਮਾ ਹੈਂ,+

      ਤੂੰ ਹਰੇਕ ਨੂੰ ਉਸ ਦੀ ਕਰਨੀ ਦਾ ਫਲ ਦਿੰਦਾ ਹੈਂ।+

  • ਕਹਾਉਤਾਂ 24:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਜੇ ਤੂੰ ਕਹੇਂ, “ਪਰ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ,”

      ਤਾਂ ਜਿਹੜਾ ਦਿਲਾਂ* ਨੂੰ ਜਾਂਚਦਾ ਹੈ, ਭਲਾ ਉਹ ਇਹ ਨਹੀਂ ਸਮਝਦਾ?+

      ਹਾਂ, ਤੇਰੇ ʼਤੇ ਨਿਗਾਹ ਰੱਖਣ ਵਾਲਾ ਜਾਣਦਾ ਹੈ

      ਅਤੇ ਉਹ ਹਰੇਕ ਨੂੰ ਉਸ ਦੀ ਕਰਨੀ ਦਾ ਫਲ ਦੇਵੇਗਾ।+

  • ਯਿਰਮਿਯਾਹ 32:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਤੇਰੇ ਮਕਸਦ* ਮਹਾਨ ਹਨ, ਤੇਰੇ ਕੰਮ ਸ਼ਕਤੀਸ਼ਾਲੀ ਹਨ+ ਅਤੇ ਤੇਰੀਆਂ ਅੱਖਾਂ ਇਨਸਾਨਾਂ ਦੇ ਕੰਮਾਂ ʼਤੇ ਲੱਗੀਆਂ ਹੋਈਆਂ ਹਨ+ ਤਾਂਕਿ ਤੂੰ ਹਰੇਕ ਨੂੰ ਉਸ ਦੇ ਚਾਲ-ਚਲਣ ਅਤੇ ਕੰਮਾਂ ਮੁਤਾਬਕ ਫਲ ਦੇਵੇਂ।+

  • ਹਿਜ਼ਕੀਏਲ 33:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 “ਪਰ ਤੁਸੀਂ ਕਹਿੰਦੇ ਹੋ, ‘ਯਹੋਵਾਹ ਜੋ ਵੀ ਕਰਦਾ ਹੈ, ਗ਼ਲਤ ਕਰਦਾ ਹੈ।’+ ਹੇ ਇਜ਼ਰਾਈਲ ਦੇ ਘਰਾਣੇ, ਮੈਂ ਤੁਹਾਡੇ ਵਿੱਚੋਂ ਹਰੇਕ ਦਾ ਨਿਆਂ ਉਸ ਦੇ ਕੰਮਾਂ ਅਨੁਸਾਰ ਕਰਾਂਗਾ।”

  • ਰੋਮੀਆਂ 2:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਉਹ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦੇਵੇਗਾ:+

  • 2 ਕੁਰਿੰਥੀਆਂ 5:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਕਿਉਂਕਿ ਅਸੀਂ ਸਾਰੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਪੇਸ਼ ਹੋਵਾਂਗੇ ਤਾਂਕਿ ਹਰੇਕ ਨੂੰ ਆਪੋ-ਆਪਣੇ ਚੰਗੇ-ਮਾੜੇ ਕੰਮਾਂ ਦਾ ਫਲ ਦਿੱਤਾ ਜਾਵੇ+ ਜੋ ਉਸ ਨੇ ਇਨਸਾਨੀ ਸਰੀਰ ਵਿਚ ਰਹਿੰਦਿਆਂ ਕੀਤੇ ਸਨ।

  • ਗਲਾਤੀਆਂ 6:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਧੋਖਾ ਨਾ ਖਾਓ: ਕੋਈ ਵੀ ਪਰਮੇਸ਼ੁਰ ਨੂੰ ਮੂਰਖ ਨਹੀਂ ਬਣਾ ਸਕਦਾ।* ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ;+

  • 1 ਪਤਰਸ 1:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਇਸ ਤੋਂ ਇਲਾਵਾ, ਜੇ ਤੁਸੀਂ ਪਿਤਾ ਅੱਗੇ ਪ੍ਰਾਰਥਨਾ ਕਰਦੇ ਹੋ ਜੋ ਹਰੇਕ ਦਾ ਨਿਆਂ ਬਿਨਾਂ ਕਿਸੇ ਪੱਖਪਾਤ ਤੋਂ+ ਉਸ ਦੇ ਕੰਮਾਂ ਅਨੁਸਾਰ ਕਰਦਾ ਹੈ, ਤਾਂ ਧਰਤੀ ਉੱਤੇ ਪਰਦੇਸੀਆਂ ਵਾਂਗ ਰਹਿੰਦੇ ਹੋਏ ਪਰਮੇਸ਼ੁਰ ਦਾ ਡਰ ਰੱਖ ਕੇ ਜ਼ਿੰਦਗੀ ਬਤੀਤ ਕਰੋ।+

  • ਪ੍ਰਕਾਸ਼ ਦੀ ਕਿਤਾਬ 22:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 “‘ਦੇਖ! ਮੈਂ ਜਲਦੀ ਆ ਰਿਹਾ ਹਾਂ ਅਤੇ ਮੈਂ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦਿਆਂਗਾ+ ਅਤੇ ਇਹ ਫਲ ਮੇਰੇ ਕੋਲ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ