-
ਕੂਚ 9:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਇਸ ਲਈ ਮੂਸਾ ਨੇ ਆਕਾਸ਼ ਵੱਲ ਆਪਣਾ ਡੰਡਾ ਚੁੱਕਿਆ ਅਤੇ ਯਹੋਵਾਹ ਨੇ ਬੱਦਲਾਂ ਦੀ ਗਰਜ ਨਾਲ ਧਰਤੀ ਉੱਤੇ ਗੜੇ ਅਤੇ ਅੱਗ* ਵਰ੍ਹਾਈ ਅਤੇ ਯਹੋਵਾਹ ਪੂਰੇ ਮਿਸਰ ਉੱਤੇ ਲਗਾਤਾਰ ਗੜੇ ਪਾਉਂਦਾ ਰਿਹਾ।
-
-
1 ਸਮੂਏਲ 12:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਕੀ ਅੱਜ ਕਣਕ ਦੀ ਵਾਢੀ ਦਾ ਸਮਾਂ ਨਹੀਂ ਹੈ? ਮੈਂ ਯਹੋਵਾਹ ਅੱਗੇ ਬੇਨਤੀ ਕਰਾਂਗਾ ਕਿ ਉਹ ਬੱਦਲਾਂ ਦੀ ਗਰਜ ਕਰੇ ਅਤੇ ਮੀਂਹ ਪਾਵੇ; ਫਿਰ ਤੁਸੀਂ ਜਾਣ ਜਾਓਗੇ ਅਤੇ ਸਮਝ ਜਾਓਗੇ ਕਿ ਤੁਸੀਂ ਆਪਣੇ ਲਈ ਰਾਜੇ ਦੀ ਮੰਗ ਕਰ ਕੇ ਯਹੋਵਾਹ ਦੀਆਂ ਨਜ਼ਰਾਂ ਵਿਚ ਕਿੰਨਾ ਬੁਰਾ ਕੰਮ ਕੀਤਾ ਹੈ।”+
18 ਇਸ ਤੋਂ ਬਾਅਦ ਸਮੂਏਲ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਅਤੇ ਯਹੋਵਾਹ ਨੇ ਉਸ ਦਿਨ ਬੱਦਲਾਂ ਦੀ ਗਰਜ ਕੀਤੀ ਤੇ ਮੀਂਹ ਵਰ੍ਹਾਇਆ ਜਿਸ ਕਰਕੇ ਸਾਰੇ ਲੋਕਾਂ ਉੱਤੇ ਯਹੋਵਾਹ ਤੇ ਸਮੂਏਲ ਦਾ ਡਰ ਛਾ ਗਿਆ।
-