ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 4:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਬਾਅਦ ਵਿਚ ਯਹੋਵਾਹ ਨੇ ਕਾਇਨ ਨੂੰ ਪੁੱਛਿਆ: “ਤੇਰਾ ਭਰਾ ਹਾਬਲ ਕਿੱਥੇ ਹੈ?” ਉਸ ਨੇ ਜਵਾਬ ਦਿੱਤਾ: “ਮੈਨੂੰ ਕੀ ਪਤਾ? ਕੀ ਮੈਂ ਆਪਣੇ ਭਰਾ ਦਾ ਰਖਵਾਲਾ ਹਾਂ?” 10 ਇਹ ਸੁਣ ਕੇ ਪਰਮੇਸ਼ੁਰ ਨੇ ਕਿਹਾ: “ਤੂੰ ਇਹ ਕੀ ਕੀਤਾ? ਸੁਣ! ਜ਼ਮੀਨ ਤੋਂ ਤੇਰੇ ਭਰਾ ਦਾ ਖ਼ੂਨ ਮੇਰੇ ਅੱਗੇ ਇਨਸਾਫ਼ ਲਈ ਦੁਹਾਈ ਦੇ ਰਿਹਾ ਹੈ।+

  • ਉਤਪਤ 9:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਇਸ ਤੋਂ ਇਲਾਵਾ, ਮੈਂ ਤੁਹਾਡੇ ਖ਼ੂਨ ਦਾ ਲੇਖਾ ਲਵਾਂਗਾ। ਜੇ ਕੋਈ ਜਾਨਵਰ ਤੁਹਾਡਾ ਖ਼ੂਨ ਵਹਾਉਂਦਾ ਹੈ, ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਜੇ ਕੋਈ ਇਨਸਾਨ ਤੁਹਾਡੀ ਜਾਨ ਲੈਂਦਾ ਹੈ, ਤਾਂ ਮੈਂ ਉਸ ਤੋਂ ਇਸ ਦਾ ਹਿਸਾਬ ਲਵਾਂਗਾ।+

  • ਬਿਵਸਥਾ ਸਾਰ 32:43
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 43 ਹੇ ਕੌਮੋਂ, ਪਰਮੇਸ਼ੁਰ ਦੇ ਲੋਕਾਂ ਨਾਲ ਮਿਲ ਕੇ ਖ਼ੁਸ਼ੀਆਂ ਮਨਾਓ+

      ਕਿਉਂਕਿ ਉਹ ਆਪਣੇ ਸੇਵਕਾਂ ਦੇ ਖ਼ੂਨ ਦਾ ਬਦਲਾ ਲਵੇਗਾ,+

      ਅਤੇ ਉਹ ਆਪਣੇ ਵਿਰੋਧੀਆਂ ਨੂੰ ਸਜ਼ਾ ਦੇਵੇਗਾ।+

      ਉਹ ਆਪਣੇ ਲੋਕਾਂ ਦੇ ਦੇਸ਼ ਦੇ ਪਾਪ ਮਿਟਾ* ਦੇਵੇਗਾ।”

  • 2 ਰਾਜਿਆਂ 9:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਯੇਹੂ ਨੇ ਆਪਣੇ ਹੱਥ ਵਿਚ ਕਮਾਨ ਲਈ ਅਤੇ ਯਹੋਰਾਮ ਦੇ ਮੋਢਿਆਂ ਵਿਚਕਾਰ ਤੀਰ ਮਾਰਿਆ। ਤੀਰ ਉਸ ਦੇ ਦਿਲ ਦੇ ਆਰ-ਪਾਰ ਹੋ ਗਿਆ ਅਤੇ ਉਹ ਆਪਣੇ ਰਥ ਵਿਚ ਡਿਗ ਪਿਆ।

  • 2 ਰਾਜਿਆਂ 9:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ‘“ਮੈਂ ਕੱਲ੍ਹ ਆਪਣੀ ਅੱਖੀਂ ਨਾਬੋਥ ਅਤੇ ਉਸ ਦੇ ਪੁੱਤਰਾਂ ਦਾ ਖ਼ੂਨ ਵਹਿੰਦਾ ਦੇਖਿਆ ਸੀ,”+ ਯਹੋਵਾਹ ਕਹਿੰਦਾ ਹੈ, “ਇਸ ਲਈ ਮੈਂ ਇਸੇ ਜ਼ਮੀਨ ʼਤੇ ਤੇਰੇ ਕੋਲੋਂ ਬਦਲਾ ਲਵਾਂਗਾ,”+ ਯਹੋਵਾਹ ਕਹਿੰਦਾ ਹੈ।’ ਹੁਣ ਉਸ ਨੂੰ ਚੁੱਕ ਕੇ ਉਸੇ ਜ਼ਮੀਨ ਵਿਚ ਸੁੱਟ ਦੇ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।”+

  • 2 ਰਾਜਿਆਂ 24:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਸੱਚ-ਮੁੱਚ, ਯਹੂਦਾਹ ਨਾਲ ਇਹ ਯਹੋਵਾਹ ਦੇ ਹੁਕਮ ਕਰਕੇ ਹੀ ਹੋਇਆ ਤਾਂਕਿ ਮਨੱਸ਼ਹ ਦੇ ਸਾਰੇ ਪਾਪਾਂ ਕਰਕੇ+ ਉਹ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦੇਵੇ,+ 4 ਨਾਲੇ ਉਸ ਵੱਲੋਂ ਬੇਕਸੂਰ ਲੋਕਾਂ ਦਾ ਖ਼ੂਨ ਵਹਾਉਣ ਕਰਕੇ ਹੋਇਆ+ ਕਿਉਂਕਿ ਉਸ ਨੇ ਯਰੂਸ਼ਲਮ ਨੂੰ ਬੇਕਸੂਰ ਲੋਕਾਂ ਦੇ ਖ਼ੂਨ ਨਾਲ ਭਰ ਦਿੱਤਾ ਸੀ ਅਤੇ ਯਹੋਵਾਹ ਉਸ ਨੂੰ ਮਾਫ਼ ਨਹੀਂ ਸੀ ਕਰਨਾ ਚਾਹੁੰਦਾ।+

  • ਲੂਕਾ 11:49-51
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 49 ਇਸ ਕਰਕੇ ਬੁੱਧੀਮਾਨ ਪਰਮੇਸ਼ੁਰ* ਨੇ ਇਹ ਵੀ ਕਿਹਾ: ‘ਮੈਂ ਆਪਣੇ ਨਬੀਆਂ ਅਤੇ ਰਸੂਲਾਂ ਨੂੰ ਉਨ੍ਹਾਂ ਕੋਲ ਘੱਲਾਂਗਾ ਅਤੇ ਉਹ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਦੇਣਗੇ ਅਤੇ ਕਈਆਂ ਉੱਤੇ ਅਤਿਆਚਾਰ ਕਰਨਗੇ, 50 ਇਸ ਕਰਕੇ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਸਾਰੇ ਨਬੀਆਂ ਦਾ ਖ਼ੂਨ ਇਸ ਪੀੜ੍ਹੀ ਦੇ ਲੋਕਾਂ ਸਿਰ ਲੱਗੇਗਾ,+ 51 ਯਾਨੀ ਹਾਬਲ ਦੇ ਖ਼ੂਨ ਤੋਂ ਲੈ ਕੇ ਜ਼ਕਰਯਾਹ ਦੇ ਖ਼ੂਨ ਤਕ,+ ਜਿਸ ਨੂੰ ਵੇਦੀ ਅਤੇ ਮੰਦਰ ਦੇ ਵਿਚਕਾਰ ਜਾਨੋਂ ਮਾਰਿਆ ਗਿਆ ਸੀ।’+ ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ: ਉਨ੍ਹਾਂ ਦਾ ਖ਼ੂਨ ਇਸ ਪੀੜ੍ਹੀ ਦੇ ਲੋਕਾਂ ਸਿਰ ਲੱਗੇਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ