ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 25:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਮੇਰੇ ਪਰਮੇਸ਼ੁਰ, ਮੈਂ ਤੇਰੇ ʼਤੇ ਭਰੋਸਾ ਰੱਖਿਆ ਹੈ;+

      ਮੇਰਾ ਭਰੋਸਾ ਨਾ ਤੋੜੀਂ।+

      ਮੇਰੇ ਵੈਰੀਆਂ ਨੂੰ ਮੇਰੇ ਦੁੱਖਾਂ ʼਤੇ ਖ਼ੁਸ਼ੀਆਂ ਨਾ ਮਨਾਉਣ ਦੇਈਂ।+

  • ਜ਼ਬੂਰ 31:1-3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਹੇ ਯਹੋਵਾਹ, ਮੈਂ ਤੇਰੇ ਕੋਲ ਪਨਾਹ ਲਈ ਹੈ।+

      ਮੈਨੂੰ ਕਦੀ ਵੀ ਸ਼ਰਮਿੰਦਾ ਨਾ ਹੋਣ ਦੇਈਂ।+

      ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਲਈ ਮੈਨੂੰ ਬਚਾ।+

       2 ਮੇਰੇ ਵੱਲ ਕੰਨ ਲਾ।*

      ਮੈਨੂੰ ਛੁਡਾਉਣ ਲਈ ਛੇਤੀ ਆ।+

      ਮੈਨੂੰ ਬਚਾਉਣ ਲਈ ਪਹਾੜ ʼਤੇ ਮਜ਼ਬੂਤ ਪਨਾਹ ਬਣ,

      ਹਾਂ, ਮੇਰੀ ਸੁਰੱਖਿਆ ਦੀ ਥਾਂ ਬਣ+

       3 ਕਿਉਂਕਿ ਤੂੰ ਮੇਰੀ ਚਟਾਨ ਅਤੇ ਮੇਰਾ ਕਿਲਾ ਹੈਂ;+

      ਤੂੰ ਆਪਣੇ ਨਾਂ ਦੀ ਖ਼ਾਤਰ+ ਮੇਰੀ ਅਗਵਾਈ ਕਰੇਂਗਾ ਅਤੇ ਮੈਨੂੰ ਸੇਧ ਦੇਵੇਂਗਾ।+

  • ਯਸਾਯਾਹ 45:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਪਰ ਇਜ਼ਰਾਈਲ ਯਹੋਵਾਹ ਦੁਆਰਾ ਬਚਾਇਆ ਜਾਵੇਗਾ ਅਤੇ ਹਮੇਸ਼ਾ ਲਈ ਮੁਕਤੀ ਪਾਵੇਗਾ।+

      ਤੁਹਾਨੂੰ ਹਮੇਸ਼ਾ ਲਈ ਸ਼ਰਮਿੰਦਾ ਜਾਂ ਬੇਇੱਜ਼ਤ ਨਹੀਂ ਹੋਣਾ ਪਵੇਗਾ।+

  • ਯਿਰਮਿਯਾਹ 17:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਮੈਨੂੰ ਸਤਾਉਣ ਵਾਲੇ ਸ਼ਰਮਿੰਦੇ ਕੀਤੇ ਜਾਣ,+

      ਪਰ ਤੂੰ ਮੈਨੂੰ ਸ਼ਰਮਿੰਦਾ ਨਾ ਹੋਣ ਦੇਈਂ।

      ਉਨ੍ਹਾਂ ਉੱਤੇ ਡਰ ਹਾਵੀ ਹੋ ਜਾਵੇ,

      ਪਰ ਤੂੰ ਮੇਰੇ ਉੱਤੇ ਡਰ ਹਾਵੀ ਨਾ ਹੋਣ ਦੇਈਂ।

      ਉਨ੍ਹਾਂ ਉੱਤੇ ਬਿਪਤਾ ਦਾ ਦਿਨ ਲੈ ਕੇ ਆ,+

      ਉਨ੍ਹਾਂ ਨੂੰ ਕੁਚਲ ਕੇ ਪੂਰੀ ਤਰ੍ਹਾਂ* ਨਾਸ਼ ਕਰ ਦੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ